ਅੰਮ੍ਰਿਤਸਰ ਵਿਚ ਆੜ੍ਹਤੀਏ `ਤੇ ਹੋਈ ਤਾਬੜਤੋੜ ਫਾਇਰਿੰਗ

ਦੁਆਰਾ: Punjab Bani ਪ੍ਰਕਾਸ਼ਿਤ :Tuesday, 27 August, 2024, 05:39 PM

ਅੰਮ੍ਰਿਤਸਰ ਵਿਚ ਆੜ੍ਹਤੀਏ `ਤੇ ਹੋਈ ਤਾਬੜਤੋੜ ਫਾਇਰਿੰਗ
ਅੰਮ੍ਰਿਤਸਰ : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਆੜ੍ਹਤੀਏ `ਤੇ ਕੁਝ ਨੌਜਵਾਨਾਂ ਵੱਲੋਂ ਤਾਬੜਤੋੜ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਆੜ੍ਹਤੀਏ `ਤੇ 2 ਗੰਨਮੈਨਾਂ ਦੀ ਹਾਜ਼ਰੀ `ਚ ਗੋਲੀਆਂ ਚਲਾਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਆੜ੍ਹਤੀਏ ਤੋਂ 5 ਕਰੋੜ ਦੀ ਫਿਰੌਤੀ ਮੰਗੀ ਗਈ ਸੀ ਜਦ ਫਿਰੌਤੀ ਨਾ ਦਿੱਤੀ ਗਈ ਤਾਂ ਉਸ `ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਆੜ੍ਹਤੀਆ ਜ਼ਖ਼ਮੀ ਹੋ ਗਿਆ। ਹੋਰ ਤਾਂ ਹੋਰ ਹਮਲਾ ਕਰਨ ਤੋਂ ਬਾਅਦ ਫਿਰ ਆੜ੍ਹਤੀਏ ਨੂੰ ਫੋਨ ਕਰਕੇ ਧਮਕੀ ਦਿੱਤੀ ਗਈ ਜਿਸ `ਚ ਉਨ੍ਹਾਂ ਕਿਹਾ ਕਿ ਜੇਕਰ 5 ਕਰੋੜ ਨਾ ਦਿੱਤੇ ਤਾਂ ਅਗਲੀ ਵਾਰ ਨਹੀਂ ਬਚੇਂਗਾ।