ਪ੍ਰਵਾਸੀ ਵਿਅਕਤੀ ਕੀਤਾ ਆਪਣੇ ਹੀ ਵੱਡੇ ਭਰਾ ਦਾ ਕਤਲ

ਦੁਆਰਾ: Punjab Bani ਪ੍ਰਕਾਸ਼ਿਤ :Wednesday, 28 August, 2024, 09:46 AM

ਪ੍ਰਵਾਸੀ ਵਿਅਕਤੀ ਕੀਤਾ ਆਪਣੇ ਹੀ ਵੱਡੇ ਭਰਾ ਦਾ ਕਤਲ
ਮੰਡੀ ਗੋਬਿੰਦਗੜ੍ਹ : ਪੰਜਾਬ ਦੀ ਪ੍ਰਸਿੱਧ ਲੋਹਾ ਨਗਰੀ ਵਜੋਂ ਜਾਣੀ ਜਾਂਦੀ ਮੰਡੀ ਗੋਬਿੰਦਗੜ੍ਹ ’ਚ ਪੈਂਦੇ ਵਾਰਡ ਨੰਬਰ 10 ਦੇ ਪਿੰਡ ਅਜਨਾਲੀ ਵਿਖੇ ਇਕ ਪ੍ਰਵਾਸੀ ਵਿਅਕਤੀ ਵੱਲੋਂ ਆਪਣੇ ਹੀ ਵੱਡੇ ਭਰਾ ਦਾ ਕਤਲ ਕਰ ਦਿੱਤੇ ਜਾਣ ਦੀ ਸੂਚਨਾ ਮਿਲੀ ਹੈ। ਵਜ੍ਹਾ ਦੋਵੇਂ ਭਰਾਵਾਂ ’ਚ ਬਿਹਾਰ ’ਚ ਸਥਿਤ ਆਪਣੇ ਪਿੰਡ ’ਚ ਮਕਾਨ ਬਣਾਉਣ ਨੂੰ ਲੈ ਕਿਹਾ-ਸੁਣੀ ਹੋਈ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰੀਨਾ ਗੁਪਤਾ ਵਾਸੀ ਅਜਨਾਲੀ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਵੱਲੋਂ ਬਣਾਏ ਗਏ ਮਕਾਨ ਦੇ ਗਰਾਊਂਡ ਫਲੋਰ ’ਚ ਗੌਰਵ ਰਾਮ ਪੁੱਤਰ ਮਹਿੰਦਰ ਰਾਮ ਰਹਿੰਦਾ ਸੀ, ਜਦਕਿ ਉਸ ਦਾ ਵੱਡਾ ਭਰਾ ਲਲਨ ਰਾਮ ਵਾਸੀਆਨ ਪਿੰਡ ਬਨੀਆ ਭੱਟੀ ਬਿਜਨੈਲੀ ਖੇਮ ਚੰਦ ਥਾਣਾ ਕੇ ਨਗਰ ਜ਼ਿਲ੍ਹਾ ਪੂਰਨੀਆ (ਬਿਹਾਰ) ਦੂਜੀ ਮੰਜ਼ਿਲ ’ਤੇ ਰਹਿੰਦਾ ਹੈ।