ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਜਾਅਲੀ ਭਰਤੀ ਮਾਮਲੇ ’ਚ ਵਿਜੀਲੈਂਸ ਬਿਊਰੋ ਨੇ ਸਕਿਓਰਿਟੀ ਸੁਪਰਵਾਈਜ਼ਰ ਨੂੰ ਗ੍ਰਿਫਤਾਰ ਕੀਤਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਜਾਅਲੀ ਭਰਤੀ ਮਾਮਲੇ ’ਚ ਵਿਜੀਲੈਂਸ ਬਿਊਰੋ ਨੇ ਸਕਿਓਰਿਟੀ ਸੁਪਰਵਾਈਜ਼ਰ ਨੂੰ ਗ੍ਰਿਫਤਾਰ ਕੀਤਾ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਜਾਅਲੀ ਭਰਤੀ ਮਾਮਲੇ ’ਚ ਵਿਜੀਲੈਂਸ ਬਿਊਰੋ ਨੇ ਸਕਿਓਰਿਟੀ ਸੁਪਰਵਾਈਜ਼ਰ ਨੂੰ ਗ੍ਰਿਫਤਾਰ ਕੀਤਾ ਹੈ। ਸਕਿਓਰਿਟੀ ਸੁਪਰਵਾਈਜ਼ਰ ਵਲੋਂ ਵਿਦੇਸ਼ ਗਏ ਆਪਣੇ ਲੜਕੇ ਅਤੇ ਘਰ ਵਿਚ ਸਫਾਈ ਦਾ ਕੰਮ ਕਰਨ ਵਾਲੀ ਔਰਤ ਨੂੰ ਭਰਤੀ ਕਰਕੇ ਤਨਖਾਹ ਦੇ ਨਾਮ ’ਤੇ ਲੱਖਾਂ ਰੁਪਏ ਦਾ ਘਪਲਾ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਇਸ ਮਾਮਲੇ ਦਾ ਖੁਲਾਸਾ ਪੰਜਾਬੀ ਜਾਗਰਣ ਵਲੋਂ ਸਾਲ 2023 ਵਿਚ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਲੋਂ ਜਾਂਚ ਕਰਨ ਤੋਂ ਬਾਅਦ ਮਾਮਲਾ ਵਿਜੀਲੈਂਸ ਨੂੰ ਸੌਂਪਿਆ ਗਿਆ। ਵਿਜੀਲੈਂਸ ਦੀ ਪੜਤਾਲ ਵਿਚ ਸਕਿਓਰਿਟੀ ਸੁਪਰਵਾਈਜ਼ਰ ਰੁਪਿੰਦਰ ਸਿੰਘ ਵੱਲੋਂ ਕੀਤੇ ਘਪਲੇ ਦੇ ਸਬੂਤ ਸਾਹਮਣੇ ਅਤੇ ਇਸ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਾਲ 2011 ਤੋਂ ਸਾਲ 2021 ਤੱਕ ਪੰਜਾਬੀ ਯੂਨੀਵਰਸਿਟੀ ਵਲੋਂ ਈ ਟੈਂਡਰ ਅਤੇ ਮੈਨੂਅਲ ਪ੍ਰਣਾਲੀ ਰਾਹੀਂ ਠੇਕੇਦਾਰੀ ਸਿਸਟਮ ’ਚ ਸਕਿਓਰਿਟੀ ਗਾਰਡ ਅਤੇ ਸਫਾਈ ਸੇਵਕ ਆਦਿ ਰੱਖੇ ਗਏ ਸਨ। ਅਸਾਮੀਆਂ ਭਰਨ ਲਈ ਯੂਨੀਵਰਸਿਟੀ ਵਾਈਸ ਚਾਂਸਲਰ ਵਲੋਂ ਕਮੇਟੀ ਗਠਿਤ ਕੀਤੀ ਗਈ ਜਿਸ ਵਿਚ ਚੇਅਰਮੈਨ ਡੀਨ ਅਕਾਦਮਿਕ ਮਾਮਲੇ ਜਦੋਂਕਿ ਰਜਿਸ਼ਟਰਾਰ, ਵਿੱਤ ਅਫਸਰ, ਸਕਿਓਰਿਟੀ ਅਫਸਰ ਅਤੇ ਇੰਚਾਰਜ ਕੈਂਪਸ ਅਪਕੀਤ ਮੈਂਬਰ ਸਨ। ਇਸ ਕਮੇਟੀ ਦੀ ਸਿਫਾਰਿਸ਼ ’ਤੇ ਵਾਈਸ ਚਾਂਸਲਰ ਵਲੋਂ ਦਿੱਤੀ ਪ੍ਰਵਾਨਗੀ ’ਤੇ ਪੰਜ ਫਰਮਾਂ ਨਾਲ ਐਗਰੀਮੈਂਟ ਕੀਤਾ ਗਿਆ।
