ਸਵਰਗੀ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦਾ ਅੰਤਿਮ ਸਸਕਾਰ ਅੱਜ 31 ਅਗਸਤ ਨੂੰ

ਸਵਰਗੀ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦਾ ਅੰਤਿਮ ਸਸਕਾਰ ਅੱਜ 31 ਅਗਸਤ ਨੂੰ
-ਵੱਡੀ ਗਿਣਤੀ ‘ਚ ਆਗੂਆਂ, ਧਾਰਮਿਕ ਤੇ ਰਾਜਸੀ ਸ਼ਖ਼ਸੀਅਤਾਂ ਨੇ ਅਜੀਤਪਾਲ ਕੋਹਲੀ ਨਾਲ ਦੁੱਖ ਵੰਡਾਇਆ
ਪਟਿਆਲਾ, 30 ਅਗਸਤ: ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਪਿਤਾ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਜਿਨ੍ਹਾਂ ਦਾ ਕੱਲ੍ਹ ਸਵੇਰੇ ਦੇਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਮਿਤੀ 31 ਅਗਸਤ, ਸ਼ਨੀਵਾਰ ਨੂੰ ਸ਼ਾਮ 4 ਵਜੇ ਇੱਥੇ ਰਾਜਪੁਰਾ ਰੋਡ ‘ਤੇ ਸਥਿਤ ਬੀਰ ਜੀ ਸਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਅੱਜ ਉਨ੍ਹਾਂ ਦੇ ਪੁੱਤਰ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਵੱਡੀ ਗਿਣਤੀ ‘ਚ ਰਾਜਸੀ, ਸਮਾਜਿਕ, ਧਾਰਮਿਕ ਅਤੇ ਹੋਰ ਆਗੂਆਂ ਨੇ ਉਹਨਾਂ ਦੇ ਘਰ ਪੁੱਜ ਕੇ ਦੁੱਖ ਸਾਂਝਾ ਕੀਤਾ।ਅੱਜ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਅਮਨਜੋਤ ਰਾਮੂਵਾਲੀਆ, ਡੀ ਆਈ ਜੀ ਐਚ ਐੱਸ ਭੁੱਲਰ, ਵਿਸ਼ਨੂ ਸ਼ਰਮਾ, ਡੀ ਐਸ ਪੀ ਬਿਕਰਮ ਬਰਾੜ, ਅਜੇ ਆਲੀਪੁਰੀਆ, ਡਾ ਪ੍ਰਭਲੀਨ ਸਿੰਘ, ਤਰਲੋਕ ਸਿੰਘ ਤੋਰਾ, ਕੇਕੇ ਸ਼ਰਮਾ, ਹਰਿੰਦਰ ਸਿੰਘ ਕੋਹਲੀ, ਸੁਰਜੀਤ ਸਿੰਘ ਅਬਲੋਵਾਲ, ਮਨਜੀਤ ਸਿੰਘ ਬਰਾੜ, ਰਾਜਵੀਰ ਪੋਰੂ, ਜਸਪ੍ਰੀਤ ਭੋਲਾ ਸੇਠੀ ਸਮੇਤ ਵੱਡੀ ਗਿਣਤੀ ਸ਼ਖ਼ਸੀਅਤਾਂ ਨੇ ਦੁੱਖ ਸਾਂਝਾ ਕੀਤਾ। ਜਿਕਰਯੋਗ ਹੈ ਕਿ ਸੁਰਜੀਤ ਸਿੰਘ ਕੋਹਲੀ 1997 ’ਚ ਪਟਿਆਲਾ ਤੋਂ ਵਿਧਾਇਕ ਚੁਣੇ ਗਏ ਸਨ, ਤੇ ਉਹਨਾਂ ਪੰਜਾਬ ਦੇ ਰਾਜ ਮੰਤਰੀ ਵਜੋਂ ਸੇਵਾਂਵਾਂ ਨਿਭਾਈਆਂ ਤੇ ਉਹ ਅੰਤਲੇ ਸਮੇਂ ਤੱਕ ਲੋਕ ਸੇਵਾ ਨੂੰ ਪ੍ਰਣਾਏ ਰਹੇ।
