ਸਰਕਾਰੀ ਰਿਪੁਦਮਨ ਕਾਲਜ ਵਿੱਚ ਪੁਸਤਕ ' ਇਗਨਾਈਟਡ ਮਾਈਂਡਜ਼’ ਅਤੇ ਨਾਟਕ ‘ਅੰਧੇਰ ਨਗਰੀ’ ਦੀ ਸਮੀਖਿਆ ਹੋਈ

ਸਰਕਾਰੀ ਰਿਪੁਦਮਨ ਕਾਲਜ ਵਿੱਚ ਪੁਸਤਕ ‘ ਇਗਨਾਈਟਡ ਮਾਈਂਡਜ਼’ ਅਤੇ ਨਾਟਕ ‘ਅੰਧੇਰ ਨਗਰੀ’ ਦੀ ਸਮੀਖਿਆ ਹੋਈ
ਨਾਭਾ : ਸਰਕਾਰੀ ਰਿਪੁਦਮਨ ਕਾਲਜ ਵਿੱਚ ਪਿ੍ੰਸੀਪਲ ਡਾ: ਵਨੀਤਾ ਰਾਣੀ ਜੀ ਦੀ ਅਗਵਾਈ ਹੇਠ ਅੰਗਰੇਜ਼ੀ ਵਿਭਾਗ ਦੇ ਪ੍ਰੋ. ਅਰਾਧਨਾ ਕਾਮਰਾ ਨੇ ਏ.ਪੀ.ਜੇ ਅਬਦੁਲ ਕਲਾਮ ਦੀ ਪੁਸਤਕ ‘ਇਗਨਾਈਟਡ ਮਾਈਂਡਜ਼’ ਅਤੇ ਹਿੰਦੀ ਵਿਭਾਗ ਦੇ ਪ੍ਰੋ. ਡਾ.ਤਲਵਿੰਦਰ ਸਿੰਘ ਨੇ ਭਾਰਤੇਂਦੂ ਹਰੀਸ਼ਚੰਦਰ ਦੇ ਨਾਟਕ ਅੰਧੇਰ ਨਗਰੀ ਦੀ ਸਮੀਖਿਆ ਕੀਤੀ |
ਪ੍ਰੋ. ਅਰਾਧਨਾ ਕਾਮਰਾ ਨੇ ਦੱਸਿਆ ਕਿ ਇਹ ਭਾਰਤ ਦੇ ਮਿਜ਼ਾਈਲ ਮੈਨ ਅਤੇ ਸਾਡੇ ਦੇਸ਼ ਦੇ ਰਾਸ਼ਟਰਪਤੀ ਏ.ਪੀ.ਜੇ ਅਬਦੁਲ ਕਲਾਮ ਦੀ ਨੌਜਵਾਨਾਂ ਦੀ ਅਸਲ ਸਮਰੱਥਾ ਨੂੰ ਖੋਜਣ ਵਾਲੀ ਕਿਤਾਬ ਹੈ। ਉਹ ਨੌਜਵਾਨਾਂ ਨੂੰ ਟੀਚੇ ਤੈਅ ਕਰਨ, ਵੱਡੇ ਸੁਪਨੇ ਲੈਣ ਅਤੇ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਰੇ ਯਤਨ ਕਰਨ ਲਈ ਪ੍ਰੇਰਿਤ ਕਰਦੀ ਹੈ। ਜਦੋਂ ਕਿ ਡਾ. ਤਲਵਿੰਦਰ ਸਿੰਘ ਨੇ ਕਿਹਾ ਕਿ ਨਾਟਕ ਨੇ ਜਾਗੀਰਦਾਰੀ ਪ੍ਰਬੰਧ, ਰਾਜਸੀ ਸਿਸਟਮ ਦੇ ਭ੍ਰਿਸ਼ਟਾਚਾਰ, ਸਰਕਾਰਾਂ ਦੀ ਤਰਕਹੀਣਤਾ, ਭੋਲੇ-ਭਾਲੇ ਲੋਕਾਂ ਨੂੰ ਲੰਮੇ ਸਮੇਂ ਤੋਂ ਫਸਾਉਣ ਅਤੇ ਧੋਖਾ ਦੇਣ ਦੀ ਸੋਚ ਨੂੰ ਨੰਗਾ ਕੀਤਾ ਹੈ ।ਇਹ ਨਾਟਕ ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਵਿੱਚ ਲਾਲਚ ਅਤੇ ਸ਼ੋਸ਼ਣ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਾ ਹੈ। ਇਸ ਸਮੇਂ ਸੈਮੀਨਾਰ ਹਾਲ ਵਿਚ ਪਿ੍ੰਸੀਪਲ ਡਾ: ਵਨੀਤਾ ਰਾਣੀ ਜੀ, ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |
