ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਐਨ.ਆਰ.ਆਈ ਗੁਰਵਿੰਦਰ ਸਿੰਘ ਬਿੰਦਰੀ (ਯੂ.ਐਸ.ਏ) ਨੇ ਸਾਥੀਆਂ ਸਣੇ ਕਾਂਗਰਸ ਦਾ ਪੱਲਾ ਫੜਿਆ

ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਐਨ.ਆਰ.ਆਈ ਗੁਰਵਿੰਦਰ ਸਿੰਘ ਬਿੰਦਰੀ (ਯੂ.ਐਸ.ਏ) ਨੇ ਸਾਥੀਆਂ ਸਣੇ ਕਾਂਗਰਸ ਦਾ ਪੱਲਾ ਫੜਿਆ
ਨਾਭਾ 30 ਅਗਸਤ : ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਵੱਡਾ ਸਿਆਸੀ ਝਟਕਾ ਲੱਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਗੁਰਚਰਨ ਸਿੰਘ ਘਮਰੌਦਾ ਦੇ ਸਕੇ ਭਰਾ ਗੁਰਵਿੰਦਰ ਸਿੰਘ ਘਮਰੌਦਾ ਨੇ ਇੰਡੀਅਨ ਓਵਰਸੀਜ ਕਾਂਗਰਸ (ਯੂ.ਐਸ.ਏ) ਪੰਜਾਬ ਚੈਪਟਰ ਪ੍ਰਧਾਨ ਸ੍ਰ. ਗੁਰਮੀਤ ਸਿੰਘ ਗਿੱਲ ਦੀ ਅਗਵਾਈ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ ਬਿੰਦਰੀ ਹਲਕੇ ਤੋਂ ਮਜਬੂਤ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਜਿਨਾਂ ਦੇ ਕਾਂਗਰਸ ‘ਚ ਸ਼ਾਮਲ ਹੋਣ ਕਾਰਨ ਹਲਕਾ ਨਾਭਾ ਵਿਖੇ ਸਿਆਸੀ ਅੰਕੜੇ ਜਰੂਰ ਪ੍ਰਭਾਵਿਤ ਹੋਣੇ ਸੰਭਾਵਿਤ ਹੋ ਗਏ ਹਨ। ਕਾਂਗਰਸ ਜੁਆਇਨ ਬਾਦ ਬਲਾਕ ਸੰਮਤੀ ਮੈਂਬਰ ਰਘਵੀਰ ਸਿੰਘ ਖੱਟੜਾ ਅਤੇ ਜ਼ਿਲਾ ਜਨਰਲ ਸਕੱਤਰ ਅਜੈਬ ਸਿੰਘ ਰੋਹਟੀ ਨੇ ਬਿੰਦਰੀ ਨੂੰ ਜੀ ਆਇਆ ਕਹਿੰਦੇ ਸ਼ੁਭਕਾਮਨਾਵਾਂ ਦਿੱਤੀਆਂ। ਗੁਰਵਿੰਦਰ ਘਮਰੌਦਾ ਨੇ ਸਮੂਹ ਸੀਨੀਅਰ ਕਾਂਗਰਸੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਸਿਆਸੀ ਹਾਲਾਤਾਂ ‘ਚ ਪੰਜਾਬ ਅੰਦਰ ਕਾਂਗਰਸ ਪਾਰਟੀ ਹੀ ਅਜਿਹੀ ਸਿਆਸੀ ਧਿਰ ਹੈ ਜੋ ਕਿ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ‘ਚ ਸਭ ਤੋਂ ਸਮਰੱਥ ਹੈ ਅਤੇ ਆਗਾਮੀ ਚੋਣਾਂ ‘ਚ ਆਮ ਲੋਕਾਂ ਦੇ ਸਹਿਯੋਗ ਨਾਲ ਕਾਂਗਰਸ ਪਾਰਟੀ ਦਾ ਸਿਆਸੀ ਆਕਾਰ ਸਿਖਰਾਂ ਨੂੰ ਛੁੰਹੇਗਾ। ਬਿੰਦਰ ਘਮਰੌਦਾ (ਯੂ.ਐਸ.ਏ) ਨੇ ਭਰੇ ਮਨ ਨਾਲ ਕਿਹਾ ਕਿ ਪੰਜਾਬ ਨੂੰ ਆਰਥਿਕ ਤੌਰ ‘ਤੇ ਬਰਬਾਦ ਕੀਤਾ ਜਾ ਰਿਹਾ ਹੈ ਜਿਸ ਕਾਰਨ ਪ੍ਰਤਿ ਸਾਲ ਪੰਜਾਬ ਦਾ ਕਰਜਾ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਆਰਥਿਕਤਾ ਨਾਲ ਜੂਝਦੇ ਪੰਜਾਬ ‘ਚ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਤੋਂ ਵੀ ਤੰਗ ਹੋ ਜਾਵੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣਾ ਪਵੇਗਾ। ਇੰਡੀਅਨ ਓਵਰਸੀਜ਼ ਕਾਂਗਰਸ ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਗੁਰਵਿੰਦਰ ਸਿੰਘ ਘਮਰੌਦਾ ਨੂੰ ਪਾਰਟੀ ‘ਚ ਸ਼ਾਮਿਲ ਹੋਣ ‘ਤੇ ਜੀ ਆਇਆ ਨੂੰ ਆਖਦਿਆ ਤਕੜੇ ਹੋ ਕੇ ਕੰਮ ਕਰਨ ਲਈ ਥਾਪੜਾ ਦਿੰਦਿਆਂ ਭਰੋਸਾ ਦਿੱਤਾ ਕਿ ਬੇਦਾਗ ਅਤੇ ਈਮਾਨਦਾਰ ਸ਼ਖਸ਼ੀਅਤ ਦੇ ਮਾਲਕ ਜੀ. ਕੇ. ਘਮਰੌਦਾ ਦੀ ਸਮੂਲਿਅਤ ਕਰਦਿਆਂ ਭਵਿੱਖ ‘ਚ ਉਨ੍ਹਾਂ ਨੂੰ ਵੱਡੀ ਜਿੰਮੇਵਾਰੀ ਸੋਪਣ ਦਾ ਐਲਾਨ ਕੀਤਾ। ਬਿੰਦਰੀ ਯੂ.ਐਸ.ਏ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸੰਗਠਨਾਤਮਕ ਢਾਂਚੇ ਦੀ ਮਜਬੂਈ ਲਈ ਡਟੇ ਹੋਏ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਨੌਜਵਾਨਾਂ ਦੇ ਸਹਿਯੋਗ ਨਾਲ ਭਵਿੱਖ ‘ਚ ਕਾਂਗਰਸ ਨੂੰ ਹੋਰ ਮਜਬੂਤ ਕੀਤਾ ਜਾਏਗਾ। ਇਸ ਮੌਕੇ ਬਿੰਦਰੀ (ਯੂਐਸਏ) ਨੇ ਮੌਜੂਦਾ ਸਰਕਾਰ ਦੀਆਂ ਸਿਆਸੀ ਅਤੇ ਸਮਾਜਿਕ ਕਮੀਆਂ ਨੂੰ ਨਿਸ਼ਾਨੇ ‘ਤੇ ਲੈੰਦਿਆ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਦੀ ਨੀਅਤ ਅਤੇ ਨੀਤੀਆਂ ਦੋਨਾਂ ਤੋਂ ਤੰਗ ਆ ਚੁੱਕੇ ਹਨ ਅਤੇ ਆਉਣ ਵਾਲੀਆਂ ਜਿਮਨੀ ਚੋਣਾਂ ‘ਚ ਇਸ ਪੰਜਾਬ ਵਿਰੋਧੀ ਸਰਕਾਰ ਨੂੰ ਸਬਕ ਸਿਖਾਉਣ ਲਈ ਕਾਹਲੇ ਬੈਠੇ ਹਨ। ਇਸ ਮੌਕੇ ਮਨਵੀਰ ਸਿੰਘ ਘਮਰੌਦਾ, ਕਸ਼ਮੀਰਾ ਸਿੰਘ, ਨਿਰਮਲ ਗਰੇਵਾਲ, ਪਰਮਿੰਦਰ ਦਿਓਲ, ਮਨਦੀਪ ਹੰਸ, ਸੁੱਖੀ ਸਿੱਧੂ, ਪਾਲ ਬਦੇਸ਼ਾ, ਕੁਲਵਿੰਦਰ ਸੋਹੀ, ਨਿਰਮਲ ਲਲਹੇੜੀ, ਜੁਝਾਰ ਸਿੰਘ ਕੰਦੋਲਾ, ਆਲਮਜੀਤ ਸੁਖੀ ਗਿੱਲ, ਬਲਬੀਰ ਸਿੰਘ ਰਾਜੇਵਾਲ ਆਦਿ ਹਾਜ਼ਰ ਸਨ
