ਆਲ ਇੰਡੀਆ ਕਾਂਗਰਸ ਕਮੇਟੀ ਨੇ ਕੀਤੀ ਕਈ ਸੂਬਿਆਂ `ਚ ਸੈਕਟਰੀ ਤੇ ਜੁਆਇੰਟ ਸੈਕਟਰੀਆਂ ਦੀ ਨਿਯੁਕਤੀ
ਦੁਆਰਾ: Punjab Bani ਪ੍ਰਕਾਸ਼ਿਤ :Saturday, 31 August, 2024, 08:49 AM

ਆਲ ਇੰਡੀਆ ਕਾਂਗਰਸ ਕਮੇਟੀ ਨੇ ਕੀਤੀ ਕਈ ਸੂਬਿਆਂ `ਚ ਸੈਕਟਰੀ ਤੇ ਜੁਆਇੰਟ ਸੈਕਟਰੀਆਂ ਦੀ ਨਿਯੁਕਤੀ
ਨਵੀਂ ਦਿੱਲੀ : ਕਾਂਗਰਸ ਪਾਰਟੀ ਦੀ ਆਲ ਇੰਡੀਆ ਕਾਂਗਰਸ ਕਮੇਟੀ ਨੇ ਕਈ ਸੂਬਿਆਂ `ਚ ਸੈਕਟਰੀ ਤੇ ਜੁਆਇੰਟ ਸੈਕਟਰੀਆਂ ਦੀ ਨਿਯੁਕਤੀ ਕੀਤੀ ਹੈ। ਕਾਂਗਰਸ ਦੇ ਅਧਿਕਾਰਤ `ਐਕਸ` ਅਕਾਊਂਟ `ਤੇ ਪੋਸਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਲਿਸਟ ਮੁਤਾਬਕ ਅਲੋਕ ਸ਼ਰਮਾ ਤੇ ਰਵਿੰਦਰ ਦਾਲਵੀ ਨੂੰ ਪੰਜਾਬ ਦੇ ਸੈਕਟਰੀ ਤੇ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ ਹੈ, ਜਦਕਿ ਮਨੋਜ ਚੌਹਾਨ ਤੇ ਪ੍ਰਫੁੱਲ ਵਿਨੋਦਰਾਓ ਗੁਡਾਢੇ ਨੂੰ ਹਰਿਆਣਾ ਦੇ ਸੈਕਟਰੀ ਨਿਯੁਕਤ ਕੀਤਾ ਗਿਆ ਹੈ।
