ਮਥੁਰਾ ਦੇ ਗੋਵਿੰਦ ਨਗਰ ਦੀ ਰਾਧਾ ਆਰਚਿਟ ਵਿਖੇ ਕਾਰੋਬਾਰੀ ਦੇ ਘਰ ਨਕਲੀ ਈ. ਡੀ. ਤੇ ਸਬ ਇੰਸਪੈਕਟਰ ਬਣ ਕੇ ਪਹੁੰਚੇ ਵਿਅਕਤੀ ਦਰਵਾਜ਼ਾ ਤੋੜ ਭੱਜੇ

ਮਥੁਰਾ ਦੇ ਗੋਵਿੰਦ ਨਗਰ ਦੀ ਰਾਧਾ ਆਰਚਿਟ ਵਿਖੇ ਕਾਰੋਬਾਰੀ ਦੇ ਘਰ ਨਕਲੀ ਈ. ਡੀ. ਤੇ ਸਬ ਇੰਸਪੈਕਟਰ ਬਣ ਕੇ ਪਹੁੰਚੇ ਵਿਅਕਤੀ ਦਰਵਾਜ਼ਾ ਤੋੜ ਭੱਜੇ
ਮਥੁਰਾ : ਭਾਰਤ ਦੇਸ਼ ਦੇ ਮਥੁਰਾ ਦੇ ਗੋਵਿੰਦ ਨਗਰ ਦੀ ਰਾਧਾ ਆਰਚਿਟ ਵਿਖੇ ਫਰਜ਼ੀ ਈਡੀ ਦੇ ਅਧਿਕਾਰੀ ਅਤੇ ਨਾਲ ਇਕ ਠੱਗ ਇੰਸਪੈਕਟਰ ਬਣ ਕੇ ਪਹੁੰਚੇ ਵਿਅਕਤੀਆਂ ਨੇ ਜਦੋਂ ਫਰਜ਼ੀ ਸਰਚ ਵਾਰੰਟ ਵਪਾਰੀਆਂ ਨੂੰ ਦਿਖਾਇਆ ਗਿਆ ਤਾਂ ਵਪਾਰੀ ਨੇ ਪੁਲਿਸ ਦੀ ਵਰਦੀ ਵਾਲੇ ਵਿਅਕਤੀ ਠੱਗ ਨੂੰ ਪੁੱਛਿਆ ਕਿ ਤੁਸੀਂ ਕਿਸ ਥਾਣੇ ਤੋਂ ਆਏ ਹੋ? ਇਸ ਦੇ ਜਵਾਬ ਵਿੱਚ ਠੱਗ ਨੇ ਕਿਹਾ-ਗੋਵਿੰਦਪੁਰਮ ਥਾਣਾ। ਇਹ ਉਹ ਥਾਂ ਹੈ ਜਿੱਥੇ ਇਨ੍ਹਾਂ ਠੱਗਾਂ ਨੇ ਗਲਤੀ ਕੀਤੀ ਕਿਉਂਕਿ ਗੋਵਿੰਦ ਥਾਣਾ ਮਥੁਰਾ ਵਿੱਚ ਹੈ। ਜਿਵੇਂ ਹੀ ਇਸ ਕਾਰੋਬਾਰੀ ਨੂੰ ਸ਼ੱਕ ਪਿਆ ਤਾਂ ਉਸ ਨੇ ਫਰਜ਼ੀ ਅਫਸਰਾਂ ਨੂੰ ਘਰ ਅੰਦਰ ਬੰਦ ਕਰ ਦਿੱਤਾ। ਰੌਲਾ ਪਾਉਣ ’ਤੇ ਫਰਜ਼ੀ ਅਫਸਰ ਘਰ ਦਾ ਦੂਜਾ ਦਰਵਾਜ਼ਾ ਤੋੜ ਕੇ ਬਾਹਰ ਭੱਜ ਗਏ। ਫਰਜ਼ੀ ਈਡੀ ਅਫਸਰਾਂ ਵਿੱਚ ਇੱਕ ਔਰਤ ਵੀ ਸ਼ਾਮਲ ਸੀ। ਕਾਰੋਬਾਰੀ ਦਾ ਕਹਿਣਾ ਹੈ ਕਿ ਉਹ ਠੱਗ ਉਸ ਨੂੰ ਬੰਧਕ ਬਣਾ ਕੇ ਲੁੱਟਣਾ ਚਾਹੁੰਦੇ ਸਨ, ਜਦੋਂਕਿ ਈ. ਡੀ. ਨੇ ਗੋਵਿੰਦ ਨਗਰ ਥਾਣੇ ਨਾਲ ਸੰਪਰਕ ਕਰਕੇ ਦੱਸਿਆ ਕਿ ਉਨ੍ਹਾਂ ਨੇ ਛਾਪੇਮਾਰੀ ਲਈ ਕੋਈ ਟੀਮ ਨਹੀਂ ਭੇਜੀ। ਹੁਣ ਪੂਰੇ ਸ਼ਹਿਰ ਵਿੱਚ ਇਨ੍ਹਾਂ ਠੱਗਾਂ ਦੀ ਭਾਲ ਜਾਰੀ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਐੱਸਐੱਸਪੀ ਵੀ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਜਾਣਕਾਰੀ ਲਈ।
