ਕੌਸਲ ਆਫ ਜੂਨੀਅਰ ਇੰਜੀਨੀਅਰਜ ਕਰਨਗੇ ਸੰਘਰਸ਼ ਪ੍ਰੋਗਰਾਮ ਦੌਰਾਨ 4 ਸਤੰਬਰ ਤੋ ਪਾਵਰਕਾਮ ਦੇ ਸਰਕਲ ਦਫ਼ਤਰਾਂ ਅੱਗੇ ਰੋਸ਼ ਰੈਲੀ
ਕੌਸਲ ਆਫ ਜੂਨੀਅਰ ਇੰਜੀਨੀਅਰਜ ਕਰਨਗੇ ਸੰਘਰਸ਼ ਪ੍ਰੋਗਰਾਮ ਦੌਰਾਨ 4 ਸਤੰਬਰ ਤੋ ਪਾਵਰਕਾਮ ਦੇ ਸਰਕਲ ਦਫ਼ਤਰਾਂ ਅੱਗੇ ਰੋਸ਼ ਰੈਲੀ
ਪਟਿਆਲਾ : ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼, ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਜੂਨੀਅਰ ਇੰਜੀਨੀਅਰ ਕੈਡਰ ਦੀਆਂ ਪੈਡਿੰਗ ਮੰਗਾਂ ਪ੍ਰਤੀ ਪਾਵਰ ਮੈਨੇਜਮੈਂਟ ਦੇ ਗੈਰ ਸੰਜੀਦਾ ਰੱਵਈੇਏ ਵਿਰੁੱਧ ਸੰਘਰਸ਼ ਪ੍ਰੋਗਰਾਮ ’ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ।ਇਸ ਮੌਕੇ ਜਾਣਕਾਰੀ ਦਿੰਦਿਆਂ ਇੰਜ. ਦਵਿੰਦਰ ਸਿੰਘ ਸੂਬਾ ਜਨਰਲ ਸਕੱਤਰ, ਸੂਬਾ ਪ੍ਰਧਾਨ ਇੰਜ. ਪਰਮਜੀਤ ਸਿੰਘ ਖੱਟੜਾ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਕੇਂਦਰੀ ਵਰਕਿੰਗ ਕਮੇਟੀ ਵੱਲੋਂ ਉਲੀਕੇ ਸੰਘਰਸ਼ ਪ੍ਰੋਗਰਾਮ ਅਨੁਸਾਰ 4 ਸਤੰਬਰ ਤੋਂ ਪਾਵਰਕੋਮ ਦੇ ਸਮੂਹ ਸਰਕਲ ਦਫ਼ਤਰਾਂ ਅੱਗੇ ਰੋਸ ਰੈਲੀਆਂ ਕਰਕੇ ਸ਼ੁਰੂਆਤ ਕੀਤੀ ਜਾਵੇਗੀ। ਇਸ ਉਪਰੰਤ 9 ਸਤੰਬਰ ਨੂੰ ਪੱਛਮ ਜ਼ੋਨ ਦੇ ਹੈਡ ਕੁਆਟਰ ਬਠਿੰਡਾ ਵਿਖੇ, 13 ਸਤੰਬਰ ਨੂੰ ਕੇਂਦਰੀ ਜ਼ੋਨ ਦੇ ਹੈਡ ਕੁਆਟਰ ਲੁਧਿਆਣਾ ਵਿਖੇ, 17 ਸਤੰਬਰ ਨੂੰ ਬਾਰਡਰ ਜ਼ੋਨ ਦੇ ਹੈਡ ਕੁਆਟਰ ਅੰਮਿ੍ਰਤਸਰ ਵਿਖੇ, 20 ਸਤੰਬਰ ਨੂੰ ਉੱਤਰੀ ਜ਼ੋਨ ਦੇ ਹੈਡ ਕੁਆਟਰ ਜਲੰਧਰ ਵਿਖੇ, 24 ਸਤੰਬਰ ਨੂੰ ਦੱਖਣੀ ਜ਼ੋਨ ਦੇ ਹੈਡ ਕੁਆਟਰ ਪਟਿਆਲਾ ਵਿਖੇ ਜ਼ੋਨਲ ਧਰਨੇ ਦੇਣ ਉਪਰੰਤ 08 ਅਕਤੂਬਰ 2024 ਨੂੰ ਜੇ.ਈਜ਼ ਕੌਂਸਲ ਦੇ ਸਾਰੇ ਕੇਂਦਰੀ ਵਰਕਿੰਗ ਕਮੇਟੀ ਮੈਂਬਰਜ਼ ਵੱਲੋਂ ਪੀ.ਐਸ.ਪੀ.ਸੀ.ਐਲ ਦੇ ਮੁੱਖ ਦਫ਼ਤਰ ਪਟਿਆਲਾ ਸਾਹਮਣੇ ਸਵੇਰੇ 10:00 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕ ਰੋਜ਼ਾ ਸ਼ਾਂਤਮਈ ਸੰਕੇਤਕ ਧਰਨਾ ਦਿੱਤਾ ਜਾਵੇਗਾ।
ਕੌਂਸਲ ਲੀਡਰਸ਼ਿੱਪ ਵੱਲੋਂ ਦੱਸਿਆ ਗਿਆ ਕਿ ਪਾਵਰ ਮੈਨੇਜਮੈਂਟ ਵੱਲੋਂ ਜੂਨੀਅਰ ਇੰਜੀਨੀਅਰਜ਼ ਦੀਆਂ ਅਹਿਮ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਵਰਕੋਮ ਅੰਦਰ ਵੱਡੇ ਪੱਧਰ ਤੇ ਤਕਨੀਕੀ ਸਟਾਫ਼ ਦੀ ਘਾਟ ਹੈ ਅਤੇ ਮੈਨੇਜਮੈਂਟ ਦੀਆਂ ਮਾੜੀਆਂ ਪਲੇਸਮੈਂਟ ਨੀਤੀਆਂ ਕਾਰਨ ਫੀਲਡ ਵਿੱਚ ਭਰਤੀ ਲਾਈਨਮੈਨ ਅਤੇ ਸਹਾਇਕ ਲਾਈਨਮੈਨਾਂ ਨੂੰ ਗਰਿੱਡ ਉੱਤੇ ਐਸ।ਐਸ।ਏ। ਅਤੇ ਏ।ਐਸ।ਐਸ।ਏ। ਦੀਆਂ ਪੋਸਟਾਂ ਵਿਰੁੱਧ ਲਗਾਉਣ ਕਰਕੇ ਫੀਲਡ ਵਿੱਚ ਤਕਨੀਕੀ ਕਾਮਿਆਂ ਦੀ ਭਾਰੀ ਕਮੀ ਪੈਦਾ ਹੋ ਗਈ ਹੈ। ਠੇਕੇਦਾਰ ਪ੍ਰਣਾਲੀ ਕਾਰਨ ਬਿਜਲੀ ਲਾਈਨਾਂ ਦੇ ਰੱਖ-ਰਖਾਵ ਅਤੇ ਹੋਰ ਉਸਾਰੀ ਦੇ ਕੰਮਾਂ ਦੇ ਮਿਆਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਜੱਥੇਬੰਦੀ ਵੱਲੋਂ ਜ਼ੋਰਦਾਰ ਮੰਗ ਕੀਤੀ ਗਈ ਹੈ ਕਿ ਫੀਲਡ ਵਿੱਚ ਤਕਨੀਕੀ ਸਟਾਫ ਦੀ ਜਲਦ ਰੈਗੂਲਰ ਭਰਤੀ ਕੀਤੀ ਜਾਵੇ। ਕੌਂਸਲ ਲੀਡਰਸ਼ਿੱਪ ਅਨੁਸਾਰ ਜੇਕਰ ਪਾਵਰ ਮੈਨੇਜਮੈਂਟ ਵੱਲੋਂ ਜੂਨੀਅਰ ਇੰਜੀਨੀਅਰਜ਼ ਦੀਆਂ ਮੰਗਾਂ ਦਾ ਉਚੇਚੇ ਤੌਰ ’ਤੇ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਜੂਨੀਅਰ ਇੰਜੀਨੀਅਰਜ਼ ਵਿਚ ਵੱਧ ਰਹੇ ਰੋਸ਼ ਨੂੰ ਮੁੱਖ ਰੱਖਦਿਆਂ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ, ਜਿਸਦੀ ਜ਼ਿੰਮੇਵਾਰ ਪਾਵਰ ਮੈਨੇਜਮੈਂਟ ਅਤੇ ਰਾਜ ਸਰਕਾਰ ਹੋਵੇਗੀ।