ਇਕ ਘਰ `ਤੇ ਹਮਲਾ ਕਰਕੇ ਭੱਜ ਰਹੇ ਬਦਮਾਸ਼ਾਂ ਨੇ ਪੁਲਸ ਦੀ ਗੱਡੀ ਨੂੰ ਮਾਰੀ ਟੱਕਰ

ਦੁਆਰਾ: Punjab Bani ਪ੍ਰਕਾਸ਼ਿਤ :Thursday, 29 August, 2024, 02:12 PM

ਇਕ ਘਰ `ਤੇ ਹਮਲਾ ਕਰਕੇ ਭੱਜ ਰਹੇ ਬਦਮਾਸ਼ਾਂ ਨੇ ਪੁਲਸ ਦੀ ਗੱਡੀ ਨੂੰ ਮਾਰੀ ਟੱਕਰ
ਭਵਾਨੀਗੜ : ਪਿੰਡ ਰਾਮਪੁਰਾ ਵਿਖੇ ਘਾਤਕ ਹਥਿਆਰਾਂ ਨਾਲ ਲੈਸ ਇਕ ਘਰ `ਤੇ ਹਮਲਾ ਕਰਕੇ ਭੱਜ ਰਹੇ ਕਾਰ ਅਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਪੁਲਸ ਦੀ ਸਰਕਾਰੀ ਗੱਡੀ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ 5 ਬਦਮਾਸ਼ ਕਾਰ ਛੱਡ ਕੇ ਭੱਜ ਗਏ ਜਦਕਿ ਇਕ ਨੂੰ ਪੁਲਸ ਨੇ ਮੌਕੇ `ਤੇ ਦਬੋਚ ਲਿਆ। ਪੁਲਸ ਨੇ ਕਾਬੂ ਕੀਤੇ ਬਦਮਾਸ਼ ਦੇ ਕਬਜ਼ੇ `ਚੋਂ ਇਕ ਤੇਜ਼ਧਾਰ ਹਥਿਆਰ ਅਤੇ ਗਰਾਰੀ ਲੱਗੀ ਇਕ ਜਿਸਤੀ ਰਾਡ ਬਰਾਮਦ ਕੀਤੀ ਹੈ। ਪੁਲਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।