ਹਥਿਆਰ ਖੋਹਣ ਦੇ ਮਾਮਲੇ ’ਚ ਵਿਲੇਜ ਡਿਫੈਂਸ ਫੋਰਸ ਦੇ 4 ਮੁਲਾਜ਼ਮਾਂ ਸਮੇਤ 5 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ

ਦੁਆਰਾ: Punjab Bani ਪ੍ਰਕਾਸ਼ਿਤ :Friday, 30 August, 2024, 09:38 AM

ਹਥਿਆਰ ਖੋਹਣ ਦੇ ਮਾਮਲੇ ’ਚ ਵਿਲੇਜ ਡਿਫੈਂਸ ਫੋਰਸ ਦੇ 4 ਮੁਲਾਜ਼ਮਾਂ ਸਮੇਤ 5 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ
ਮਣੀਪੁਰ : ਭਾਰਤ ਦੇਸ਼ ਦੇ ਹੀ ਸੂਬੇ ਮਣੀਪੁਰ ਵਿਚ ਮਣੀਪੁਰ ਪੁਲਸ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਪੁਲਸ ਮੁਲਾਜ਼ਮਾਂ ਤੋਂ ਹਥਿਆਰ ਖੋਹਣ ਦੇ ਮਾਮਲੇ ’ਚ ਵੀਰਵਾਰ ਨੂੰ ਵਿਲੇਜ ਡਿਫੈਂਸ ਫੋਰਸ ਦੇ 4 ਮੁਲਾਜ਼ਮਾਂ ਸਮੇਤ 5 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਕਾਕਚਿੰਗ ਜਿਲੇ ਦੇ ਵਾਬਾਗਈ ਤੋਂ ਇਕ ਸਟੇਨ ਗਨ, ਰਾਈਫਲ, ਗ੍ਰੇਨੇਡ ਅਤੇ ਹੋਰ ਸਮੱਗਰੀ ਜ਼ਬਤ ਕੀਤੀ। ਪੂਰਬੀ ਇੰਫਾਲ ਦੇ ਸੇਕਟਾ ਤੋਂ ਇਕ ਹੋਰ ਘਟਨਾ ’ਚ 3 ਇੰਸਾਸ ਰਾਈਫਲਾਂ, 1 ਐੱਸ. ਕੈਲੀਬਰ ਰਾਈਫਲ, 2 ਏ. ਕੇ. 47 ਬੰਦੂਕ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ।