ਹੁਰੁਨ ਇੰਡੀਆ ਰਿਚ ਲਿਸਟ 2024 ਵਿੱਚ ਦੇ ਤ੍ਰਿਸ਼ਨੀਤ ਅਰੋੜਾ ਨੂੰ ਪੰਜਾਬ ਦੇ ਸਭ ਤੋਂ ਨੌਜਵਾਨ ਅਮੀਰਾਂ ਵਜੋਂ ਸੂਚੀਬੱਧ
ਦੁਆਰਾ: Punjab Bani ਪ੍ਰਕਾਸ਼ਿਤ :Friday, 30 August, 2024, 09:47 AM
ਹੁਰੁਨ ਇੰਡੀਆ ਰਿਚ ਲਿਸਟ 2024 ਵਿੱਚ ਦੇ ਤ੍ਰਿਸ਼ਨੀਤ ਅਰੋੜਾ ਨੂੰ ਪੰਜਾਬ ਦੇ ਸਭ ਤੋਂ ਨੌਜਵਾਨ ਅਮੀਰਾਂ ਵਜੋਂ ਸੂਚੀਬੱਧ
ਚੰਡੀਗੜ੍ਹ : ਹੁਣ ਭਾਰਤ ਦੇ ਮਾਰਕ ਜ਼ੁਕਰਬਰਗ ਅਤੇ ਦੁਨੀਆ ਦੇ ਪ੍ਰਮੁੱਖ ਸਾਈਬਰ ਯੋਧੇ ਵਜੋਂ ਜਾਣੇ ਜਾਂਦੇ ਤ੍ਰਿਸ਼ਨੀਤ ਅਰੋੜਾ ਦੀ ਸਫਲਤਾ ਦੀ ਸੂਚੀ ਵਿੱਚ ਇੱਕ ਹੋਰ ਨਵਾਂ ਰਿਕਾਰਡ ਉਸ ਸਮੇਂ ਜੁੜ ਗਿਆ ਜਦੋਂ ਉਹ ਸਿਰਫ਼ 30 ਸਾਲ ਦੀ ਉਮਰ ਵਿੱਚ 1110 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਭਾਰਤ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਅਤੇ ਪੰਜਾਬ ਦੇ ਸਭ ਤੋਂ ਨੌਜਵਾਨ ਅਮੀਰ ਵਿਅਕਤੀ ਬਣ ਗਏ ਹਨ।ਇਥੇ ਹੀ ਬਸ ਨਹੀਂ ਉਹ ਭਾਰਤ ਦੇ 1463ਵੇਂ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੈ।ਹੁਰੁਨ ਇੰਡੀਆ ਰਿਚ ਲਿਸਟ 2024 ਵਿੱਚ ਦੇ ਤ੍ਰਿਸ਼ਨੀਤ ਅਰੋੜਾ ਨੂੰ ਪੰਜਾਬ ਦੇ ਸਭ ਤੋਂ ਨੌਜਵਾਨ ਅਮੀਰਾਂ ਵਜੋਂ ਸੂਚੀਬੱਧ ਕੀਤਾ ਗਿਆ ਹੈ, ਜਿਸਦੀ ਦੌਲਤ 1,100 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਸੂਚੀ `ਚ ਗੌਤਮ ਅਡਾਨੀ ਪਹਿਲੇ ਸਥਾਨ `ਤੇ ਹੈ।