ਐਡਵੋਕੇਟ ਸੁਖਵੰਤ ਡਾਂਗੀ ਨੇ ਆਖਰ ਕਿਊਂ ਭੇਜਿਆ ਕੰਗਨਾ ਰਣੌਤ ਨੂੰ ਨੋਟਿਸ
ਐਡਵੋਕੇਟ ਸੁਖਵੰਤ ਡਾਂਗੀ ਨੇ ਆਖਰ ਕਿਊਂ ਭੇਜਿਆ ਕੰਗਨਾ ਰਣੌਤ ਨੂੰ ਨੋਟਿਸ
ਹਰਿਆਣਾ : ਐਡਵੋਕੇਟ ਸੁਖਵੰਤ ਡਾਂਗੀ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋ਼ ਮੈਂਬਰ ਪਾਰਲੀਮੈਂਟ ਬਣੀ ਕੰਗਨਾ ਰਣੌਤ ਨੂੰ ਚਰਖੀ ਦਾਦਰੀ ਕੋਰਟ ਤੋਂ ਕਿਸਾਨਾਂ ‘ਤੇ ਦਿੱਤੇ ਬਿਆਨ ਨੂੰ ਲੈ ਕੇ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ ‘ਚ ਉਨ੍ਹਾਂ ਨੇ 7 ਦਿਨਾਂ ਦੇ ਅੰਦਰ ਜਨਤਕ ਮੁਆਫੀ ਮੰਗਣ ਅਤੇ ਅਜਿਹਾ ਨਾ ਕਰਨ ‘ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਸੋਨਾਲੀ ਕਤਲ ਕੇਸ ਵਿੱਚ ਮੁਲਜ਼ਮਾਂ ਵੱਲੋਂ ਵਕੀਲ ਸੁਖਵੰਤ ਡਾਂਗੀ ਪੇਸ਼ ਹੋ ਰਹੇ ਹਨ ਅਤੇ ਇਸ ਮਾਮਲੇ ਵਿੱਚ ਕਾਫੀ ਸੁਰਖੀਆਂ ਵਿੱਚ ਰਹੇ ਹਨ। ਭਾਜਪਾ ਦੇ ਮੈਂਬਰ ਨੂੰ ਭੇਜੇ ਨੋਟਿਸ ਵਿੱਚ ਸੀਨੀਅਰ ਵਕੀਲ ਸੁਖਵੰਤ ਡਾਂਗੀ ਨੇ ਲਿਖਿਆ ਹੈ ਕਿ ਉਹ ਪੇਸ਼ੇ ਤੋਂ ਵਕੀਲ ਹਨ ਅਤੇ ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ ਹਨ ਅਤੇ ਇੱਕ ਕਿਸਾਨ ਪਰਿਵਾਰ ਵਿੱਚ ਪਾਲਣ-ਪੋਸ਼ਣ ਅਤੇ ਸਿੱਖਿਆ ਪ੍ਰਾਪਤ ਕਰਕੇ ਕਿਸਾਨਾਂ ਨਾਲ ਭਾਵਨਾਤਮਕ ਤੌਰ ‘ਤੇ ਜੁੜੇ ਹੋਏ ਹਨ। ਕੰਗਨਾ ਨੂੰ ਭੇਜੇ ਨੋਟਿਸ ‘ਚ ਲਿਖਿਆ ਹੈ ਕਿ 26 ਅਗਸਤ ਨੂੰ ਇਕ ਅਖਬਾਰ ‘ਚ ਮੈਂਬਰ ਕੰਗਨਾ ਦੀ ਤਰਫੋਂ ਕਿਸਾਨਾਂ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ।