ਬਾਰਡਰਾਂ ਤੇ ਕਿਸਾਨਾਂ ਦੇ 200 ਦਿਨ ਦਾ ਲੇਖਾ ਜੋਖਾ ਕਰਨ ਲਈ ਪ੍ਰੋਗਰਾਮ 31 ਨੂੰ

ਦੁਆਰਾ: Punjab Bani ਪ੍ਰਕਾਸ਼ਿਤ :Thursday, 29 August, 2024, 07:27 PM

ਬਾਰਡਰਾਂ ਤੇ ਕਿਸਾਨਾਂ ਦੇ 200 ਦਿਨ ਦਾ ਲੇਖਾ ਜੋਖਾ ਕਰਨ ਲਈ ਪ੍ਰੋਗਰਾਮ 31 ਨੂੰ
ਪਟਿਆਲਾ : ਪਟਿਆਲਾ ਦੇ ਨੇੜੇ ਪੈਂਦੇ ਬਾਰਡਰ ਸ਼ੰਭੂ ਵਿਖੇ ਕਿਸਾਨੀ ਹੱਕਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਕੀਤੇ ਜਾ ਰਹੇ ਸੰਘਰਸ਼ ਦੇ 200 ਦਿਨ ਪੂਰੇ ਹੋਣ ਤੇ ਕਿਸਾਨਾਂ ਵੱਲੋਂ 31 ਅਗਸਤ ਨੂੰ ਬਾਰਡਰਾਂ ਉੱਤੇ ਵੱਡੇ ਇਕੱਠ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਇਸ ਰੈਲੀ ਦੀਆਂ ਸ਼ੰਭੂ ਬਾਰਡਰ ’ਤੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ।ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 31 ਅਗਸਤ ਨੂੰ ਬਾਰਡਰਾਂ ’ਤੇ ਕਿਸਾਨ ਦੋ ਸੌ ਦਿਨਾਂ ਦਾ ਲੇਖਾ ਜੋਖਾ ਕਰਨਗੇ, ਜਿਸ ਦੀਆਂ ਤਿਆਰੀਆਂ ਅੱਜ ਮੀਂਹ ਪੈਂਦੇ ’ਚ ਵੀ ਬੇਰੋਕ ਕੀਤੀਆਂ ਜਾ ਰਹੀਆਂ ਹਨ।