ਆਈ. ਐਮ. ਏ . ਨੇ ਕੀਤੀ ਕੇਂਦਰੀ ਕਾਨੂੰਨ ਬਣਾਉਣ ਅਤੇ ਲਾਜ਼ਮੀ ਸੁਰੱਖਿਆ ਅਧਿਕਾਰਾਂ ਦੇ ਨਾਲ ਹਸਪਤਾਲਾਂ ਨੂੰ ਸੁਰੱਖਿਅਤ ਜ਼ੋਨ ਘੋਸ਼ਿਤ ਕਰਨ ਦੀ ਮੰਗ

ਦੁਆਰਾ: Punjab Bani ਪ੍ਰਕਾਸ਼ਿਤ :Friday, 16 August, 2024, 06:03 PM

ਆਈ. ਐਮ. ਏ . ਨੇ ਕੀਤੀ ਕੇਂਦਰੀ ਕਾਨੂੰਨ ਬਣਾਉਣ ਅਤੇ ਲਾਜ਼ਮੀ ਸੁਰੱਖਿਆ ਅਧਿਕਾਰਾਂ ਦੇ ਨਾਲ ਹਸਪਤਾਲਾਂ ਨੂੰ ਸੁਰੱਖਿਅਤ ਜ਼ੋਨ ਘੋਸ਼ਿਤ ਕਰਨ ਦੀ ਮੰਗ
ਨਵੀਂ ਦਿੱਲੀ : ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੇਂਦਰੀ ਕਾਨੂੰਨ ਬਣਾਉਣ ਅਤੇ ਲਾਜ਼ਮੀ ਸੁਰੱਖਿਆ ਅਧਿਕਾਰਾਂ ਦੇ ਨਾਲ ਹਸਪਤਾਲਾਂ ਨੂੰ ਸੁਰੱਖਿਅਤ ਜ਼ੋਨ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ।ਆਈ. ਐਮ. ਏ. ਨੇ ਦੇਸ਼ ਦੇ ਸਾਰੇ ਆਧੁਨਿਕ ਡਾਕਟਰਾਂ ਦੀਆਂ ਸੇਵਾਵਾਂ 24 ਘੰਟਿਆਂ ਲਈ ਬੰਦ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਚਾਹੇ ਉਹ ਕਿਸੇ ਵੀ ਖੇਤਰ ਅਤੇ ਕੰਮ ਵਾਲੀ ਥਾਂ `ਤੇ ਕੰਮ ਕਰਦੇ ਹਨ।ਇਸਦੇ ਨਾਲ ਹੀ ਆਈ. ਐਮ. ਏ. ਨੇ ਸਪੱਸ਼ਟ ਆਖਿਆ ਕਿ ਐਮਰਜੈਂਸੀ ਅਤੇ ਦੁਰਘਟਨਾ ਨਾਲ ਸਬੰਧਤ ਸੇਵਾਵਾਂ ਜਾਰੀ ਰਹਿਣਗੀਆਂ ਪਰ ਕੋਈ ਓ. ਪੀ. ਡੀ. ਤੇ ਕੋਈ ਚੋਣਵੀਂ ਸਰਜਰੀ ਨਹੀਂ ਹੋਵੇਗੀ ਅਤੇ ਇਹ ਸੰਘਰਸ਼ 17 ਅਗਸਤ ਸ਼ਨੀਵਾਰ ਸਵੇਰੇ 6 ਵਜੇ ਸ਼ੁਰੂ ਹੋ ਕੇ 18 ਅਗਸਤ ਦਿਨ ਐਤਵਾਰ ਨੂੰੰ ਸਵੇਰੇ 6 ਵਜੇ ਸਮਾਪਤ ਹੋਵੇਗਾ।