ਸਰਕਾਰੀ ਸਿਵਲ ਹਸਪਤਾਲ ਨਾਭਾ ਵਿਖੇ ਡਾਕਟਰਾਂ ਵੱਲੋਂ ਅੱਜ ਹਸਪਤਾਲ ਵਿੱਚ ਤਿੰਨ ਘੰਟੇ ਓਪੀਡੀ ਸੇਵਾਵਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ

ਸਰਕਾਰੀ ਸਿਵਲ ਹਸਪਤਾਲ ਨਾਭਾ ਵਿਖੇ ਡਾਕਟਰਾਂ ਵੱਲੋਂ ਅੱਜ ਹਸਪਤਾਲ ਵਿੱਚ ਤਿੰਨ ਘੰਟੇ ਓਪੀਡੀ ਸੇਵਾਵਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ
ਨਾਭਾ 16 ਅਗਸਤ () ਆਰ ਜੀ ਕਰ, ਸਰਕਾਰੀ ਮੈਡੀਕਲ ਕਾਲਜ ਕੋਲਕਾਤਾ ਪੱਛਮੀ ਬੰਗਾਲ ਵਿਖੇ ਲੇਡੀ ਡਾਕਟਰ ਨਾਲ ਹੋਏ ਕਥਿਤ ਬਲਾਤਕਾਰ ਅਤੇ ਕਤਲ ਦੇ ਮਾਮਲੇ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਪੂਰੇ ਭਾਰਤ ਵਿੱਚ ਕੀਤਾ ਜਾ ਰਿਹਾ ਹੈ । ਮੇਨ ਓਪੀਡੀ ਅੱਗੇ ਰੋਸ ਪ੍ਰਦਰਸ਼ਨ ਸਵੇਰੇ 11 ਵਜੇ ਤੋਂ 2 ਵਜੇ ਤੱਕ ਚਲਿਆ ਪਰ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ । ਨਾਭਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਸਿਵਲ ਹਸਪਤਾਲ ਵਿਖੇ ਕੋਈ ਸੁਰੱਖਿਆਂ ਪ੍ਰਬੰਧ ਬਿਲਕੁਲ ਨਹੀਂ ਹਨ। ਇੱਹ ਹਸਪਤਾਲ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ। ਲੇਡੀ ਡਾਕਟਰਾਂ ਨੇ ਕਿਹਾ ਕਿ ਸਾਨੂੰ ਰਾਤ ਨੂੰ ਡਿਊਟੀ ਦੌਰਾਨ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਆਉਣਾ ਪੈਂਦਾ ਹੈ। ਅਤੇ ਨਸ਼ੇੜੀਆਂ ਵੱਲੋਂ ਸਾਡਾ ਰਸਤਾ ਰੋਕਿਆ ਜਾਂਦਾ ਹੈ । ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਰਾਤ ਵੇਲੇ ਲੇਡੀ ਡਾਕਟਰ ਅਤੇ ਸਟਾਫ ਨੂੰ ਬਹੁਤ ਖਤਰਾ ਰਹਿੰਦਾ ਹੈ। ਕਿਉਂਕਿ ਇਥੇ ਕੋਈ ਵੀ ਸਿਕਿਉਰਟੀ ਨਹੀਂ ਹੈ । ਉਨ੍ਹਾਂ ਕਿਹਾ ਕਿ ਲੜਾਈ ਝੱਗੜੇ ਦੇ ਕੇਸ ਜਦੋਂ ਗਰਮੋ ਗਰਮੀ ਵਿਚ ਮੈਡੀਕਲ ਜਾਂਚ ਲਈ ਹਸਪਤਾਲ ਆਉਂਦੇ ਹਨ ਤਾਂ ਕਈ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇਸ਼ ਵਿੱਚ ਆ ਕੇ ਮੌਕੇ ਤੇ ਮੈਡੀਕਲ ਅਧਿਕਾਰੀ ਤੇ ਸਟਾਫ ਨਾਲ ਵੀ ਝਗੜਦੇ ਹਨ, ਜਿਸ ਨਾਲ ਨਿਡਰ ਤੇ ਨਿਰਪੱਖ ਹੋ ਕੇ ਡਾਕਟਰ ਵਲੋਂ ਸਹੀ ਮੈਡੀਕਲ ਜਾਂਚ ਰਿਪੋਰਟ ਤਿਆਰ ਕਰਨਾ ਮੁਸ਼ਕਲ ਹੋ ਜਾਂਦਾ ਹੈ, ਜਿਸ ਅਧਾਰ ਤੇ ਬਾਅਦ ਵਿਚ ਕੋਰਟ ਨੇ ਵੀ ਫੈਸਲਾ ਕਰਨਾ ਹੁੰਦਾ। ਇਸ ਮੌਕੇ ਡਾਕਟਰ ਭਾਈਚਾਰੇ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਸਿਵਲ ਹਸਪਤਾਲ ਨਾਭਾ ਵਿਖੇ ਪੁਲਿਸ ਚੌਂਕੀ ਬਣਾਉਣ ਦੀ ਮੰਗ ਕੀਤੀ ਹੈ ।
