25ਵਾਂ ਸਾਲਾਨਾ ਕਬੱਡੀ ਖੇਡ ਮੇਲਾ ਨੈਣ ਕਲਾਂ 27 ਨੂੰ

ਦੁਆਰਾ: Punjab Bani ਪ੍ਰਕਾਸ਼ਿਤ :Friday, 16 August, 2024, 04:34 PM

25ਵਾਂ ਸਾਲਾਨਾ ਕਬੱਡੀ ਖੇਡ ਮੇਲਾ ਨੈਣ ਕਲਾਂ 27 ਨੂੰ
ਹਲਕਾ ਸਨੌਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਕੀਤਾ ਮੇਲੇ ਦਾ ਕਾਰਡ ਜਾਰੀ
ਖੇਡ ਮੇਲਿਆਂ ਨਾਲ ਨੌਜਵਾਨਾਂ ਅੰਦਰ ਛੁਪ ਕੇ ਬੈਠੀਆਂ ਬੁਰਾਈਆਂ ਦਾ ਖਾਤਮਾ ਹੁੰਦਾ ਹੈ : ਵਿਧਾਇਕ ਪਠਾਣਮਾਜਰਾ
ਸਨੌਰ, 16 ਅਗਸਤ () : ਜੈ ਗੁੱਗਾ ਮਾੜੀ ਮੰਦਰ ਨੈਣਕਲਾਂ (ਪਟਿਆਲਾ) ਗ੍ਰਾਮ ਪੰਚਾਇਤ ਨੈਣਕਲਾਂ, ਯੁਵਕ ਸੇਵਾਵਾਂ ਕਲੱਬ ਅਤੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਨੈਣਕਲਾਂ ਅਤੇ ਪਿੰਡ ਨਿਵਾਸੀਆਂ ਅਤੇ ਐਨ. ਆਰ. ਆਈ. ਭਰਾਵਾਂ ਵਲੋਂ 25ਵਾਂ ਸਾਲਾਨਾ ਕਬੱਡੀ ਖੇਡ ਮੇਲਾ ਨੈਣ ਕਲਾਂ 27 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਕਰਵਾਏਜਾ ਰਹੇ ਮੇਲੇ ਦਾ ਪੋਸਟਰ ਰਿਲੀਜ਼ ਕਰਦਿਆਂ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਖੇਡ ਮੇਲਿਆਂ ਨਾਲ ਨੌਜਵਾਨਾਂ ਅੰਦਰ ਛੁ ਕੇ ਬੈਠੀਆਂ ਬੁਰਾਈਆਂ ਦਾ ਖਾਤਮਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਡ ਮੇਲਿਆਂ ਨਾਲ ਨੌਜਵਾਨਾਂ ਨੂੰ ਆਪਣੇਅੰਦਰ ਛੁਪੀ ਖੇਡ ਪ੍ਰਤਿਭਾ ਨੂੰ ਬਾਹਰ ਕਢ ਕੇ ਨਿਖਾਰਨ ਦਾ ਇਕ ਮੌਕਾ ਵੀ ਮਿਲਦਾ ਹੈ ਤੇ ਖਿਡਾਰੀ ਬੁਰੀਆਂ ਆਦਤਾਂ ਤੋਂ ਬਚ ਜਾਂਦੇ ਹਨ।
ਉਕਤ ਮੇਲੇ ਦਾ ਉਦਘਾਟਨ ਮਹਿਕ ਰਣਜੀਤ ਸਿੰਘ ਨੈਣਾ ਡਾਇਰੈਕਟਰ ਐਸ. ਏ. ਡੀ. ਬੀ. ਅਤੇ ਭਗਤ ਕਰਨੈਲ ਸਿੰਘ ਰਾਣਾ ਗੁੱਗਾ ਮਾੜੀ ਮੰਦਰ ਨੈਣ ਕਲਾਂ ਅਤੇ ਜਗਤਾਰ ਸਿੰਘ ਟਿਵਾਣਾ ਕਰਨਗੇ। ਇਸ ਮੌਕੇ ਮੇਲੇ ਵਿਚ ਮੁੱਖ ਮਹਿਮਾਨ ਅਤੇ ਇਨਾਮ ਵੰਡ ਸਮਾਗਮ ਵਿਚ ਬਾਗਬਾਨੀ ਵਿਭਾਗ, ਫੂਡ ਪ੍ਰੋਸੈਸਿੰਗ, ਆਜਾਦੀ ਘੁਲਾਟੀਏਕੈਬਨਿਟ ਮਤਰੀ ਚੇਤਨ ਸਿੰਘ ਜੌੜੇਮਾਜਰਾ, ਹਲਕਾ ਸਨੌਰ ਵਿਧਾਇਕ ਤੇ ਸੈਨੇਟ ਮੈਂਬਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਹਰਮੀਤ ਸਿੰਘ ਪਠਾਣਮਾਜਰਾ ਅਤੇ ਵਿਧਾਇਕ ਹਲਕਾ ਘਨੌਰ ਗੁਰਲਾਲ ਸਿੰਘ ਘਨੌਰ ਪਹੁੰਚਣਗੇ। ਮੇਲੇ ਦੇ ਵਿਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆ ਨੂੰ ਇਨਾਮ ਵੰਡਣ ਦੀ ਰਸਮ 27 ਅਗਸਤ ਮੰਗਲਵਾਰ ਨੂੰਸ਼ਾਮ ਸਮੇਂ ਕੀਤੀ ਜਾਵੇਗੀ। ਮੇਲੇ ਸਬੰਧੀ ਜਾਣਕਾਰੀ ਗੁਰਪ੍ਰੀਤ ਸਿੰਘ ਗੋਰਖਾ ਬੁੱਟਰ ਸਰਪੰਚ ਗ੍ਰਾਮ ਪੰਚਾਇਤ ਨੈਣਕਲਾਂ, ਜਸਪ੍ਰੀਤ ਸਿੰਘ ਜੱਸੀ ਬੁੱਟਰ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਨੈਣਕਲਾਂ ਤੇਭੁਪਿੰਦਰ ਸਿੰਘ ਨੈੱਣਾ ਬੁੱਟਰ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਪਟਿਆਲਾ ਨੇ ਦਿੱਤੀ।