ਪੰਜਾਬ ਸਰਕਾਰ ਨੇ ਕੀਤੇ ਇਕ ਆਈ. ਏ. ਐਸ. ਤੇ 20 ਪੀ. ਸੀ. ਐਸ. ਦੇ ਤਬਾਦਲੇ

ਦੁਆਰਾ: Punjab Bani ਪ੍ਰਕਾਸ਼ਿਤ :Friday, 16 August, 2024, 03:30 PM

ਪੰਜਾਬ ਸਰਕਾਰ ਨੇ ਕੀਤੇ ਇਕ ਆਈ. ਏ. ਐਸ. ਤੇ 20 ਪੀ. ਸੀ. ਐਸ. ਦੇ ਤਬਾਦਲੇ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਇਕ ਆਈ. ਏ. ਐਸ. ਅਤੇ 20 ਪੀ. ਸੀ. ਐਸ. ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਚਾਰ ਜਿ਼ਲਿਆਂ ਦੇ ਡਿਪਟੀ ਕਮਿਸ਼ਨਰਜ਼ ਦੇ ਵੀ ਤਬਾਦਲੇ ਕੀਤੇ ਗਏ ਹਨ। ਉਕਤ ਆਈ. ਏ. ਐਸ. ਅਤੇ 20 ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮਾਂ ਤੇ ਚੀਫ ਸੈਕਟਰੀ ਪੰਜਾਬ ਅਨੁਰਾਗ ਵਰਮਾ ਵਲੋਂ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ। ਸੰਗਰੂਰ ਦੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਅਫ਼ਸਰ ਆਕਾਸ਼ ਬੰਸਲ ਨੂੰ ਹੁਣ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਯੁਕਤ ਕੀਤਾ ਗਿਆ ਹੈ।