ਸ਼ਹੀਦ ਭਗਤ ਸਿੰਘ ਸਾਡੇ ਲਈ ਪ੍ਰੇਰਣਾ ਸਰੋਤ -ਬਲਤੇਜ ਪੰਨੂ

ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਓਮੈਕਸ ਮਾਲ ਦੇ ਬਾਹਰ ਸਮਾਰੋਹ ਕਰਵਾਇਆ
ਪਟਿਆਲਾ, 24 ਮਾਰਚ:
ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਮੈਡਮ ਸੁਮਨ ਬੱਤਰਾ ਵਲੋਂ ਆਪਣੀ ਟੀਮ ਨਾਲ ਇਕ ਸ਼ਹੀਦੀ ਸਮਾਗਮ ਇੱਥੇ ਓਮੈਕਸ ਮਾਲ ਦੇ ਬਾਹਰ ਬਹੁਤ ਜੋਸ਼ ਅਤੇ ਸ਼ਰਧਾ ਨਾਲ ਕਰਵਾਇਆ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਮੁੱਖ ਮੰਤਰੀ ਦਫ਼ਤਰ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਭਗਤ ਸਿੰਘ ਜੀ ਨੂੰ ਅਤੇ ਸ਼ਹੀਦੀ ਪਾਉਣ ਵਾਲੇ ਸਾਰੇ ਸੂਰਬੀਰਾਂ ਨੂੰ ਨਮਨ ਕਰਦੀ ਹੋਈ ਸ਼ਹੀਦਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਸਦਾ ਤਤਪਰ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਸਾਡੇ ਲਈ ਪ੍ਰੇਰਨਾ ਸਰੋਤ ਹਨ, ਮੈਡਮ ਸੁਮਨ ਬੱਤਰਾ ਅਤੇ ਉਨ੍ਹਾਂ ਦੀ ਟੀਮ ਦਾ ਇਹ ਉਪਰਾਲਾ ਸ਼ਹੀਦ ਭਗਤ ਸਿੰਘ ਹੋਰਾਂ ਦੀ ਯਾਦ ਨੂੰ ਸਦੀਵੀ ਬਣਾ ਕੇ ਰੱਖਣ ਲਈ ਬਹੁਤ ਵਡਾ ਮੀਲ ਪੱਥਰ ਹੈ।
ਵਿਸ਼ੇਸ਼ ਤੌਰ ‘ਤੇ ਪਹੁੰਚੇ ਜ਼ਿਲ੍ਹਾ ਸੈਸ਼ਨ ਜੱਜ ਤਰਸੇਮ ਮੰਗਲਾ ਨੇ ਵੀ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾ ਸੁਮਨ ਭੇਂਟ ਕੀਤੇ। ਜ਼ਿਲ੍ਹਾ ਅਟਾਰਨੀ ਦਵਿੰਦਰ ਗੋਇਲ ਵੀ ਭਗਤ ਸਿੰਘ ਜੀ ਦੀ ਪ੍ਰਤਿਮਾ ਅੱਗੇ ਨਤਮਸਤਕ ਹੋਏ। ਆਈ ਜੀ ਮੁਖਵਿੰਦਰ ਸਿੰਘ ਛੀਨਾ ਨੇ ਜਿੱਥੇ ਮੈਡਮ ਸੁਮਨ ਬੱਤਰਾ ਅਤੇ ਸਾਰੀ ਟੀਮ ਦੀ ਸ਼ਲਾਘਾ ਕੀਤੀ ਉਥੇ ਹੀ ਨੌਜਵਾਨਾਂ ਨੂੰ ਨਸ਼ਾ ਰਹਿਤ ਹੋ ਕੇ ਸਮਾਜ ਅਤੇ ਦੇਸ਼ ਲਈ ਚੰਗੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਐਸ ਐਸ ਪੀ ਵਰੁਣ ਸ਼ਰਮਾ ਨੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਜੀ ਨੂੰ ਸ਼ਰਧਾ ਸੁਮਨ ਭੇਂਟ ਕੀਤੇ। ਸੰਗੀਤ ਤੇ ਸਰਗਮਾਂ ਦੇ ਨਾਲ ਵੱਖੋ ਵੱਖ ਕਲਾਕਾਰਾਂ ਨੇ ਸਮਾਗਮ ਵਿਚ ਆਜ਼ਾਦੀ ਦੇ ਗੀਤਾਂ ਨਾਲ ਲੋਕਾ ਨੂੰ ਜੋਸ਼ ਅਤੇ ਆਜ਼ਾਦੀ ਦੀ ਲਹਿਰ ਨਾਲ ਜੋੜ ਦਿੱਤਾ। ਪੂਰਾ ਸਮਾਗਮ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਸਟੇਜ ਸੰਭਾਲਣ ਦੀ ਜਿੰਮੇਵਾਰੀ ਸਮਾਜ ਸੇਵੀ ਜਗਤਾਰ ਸਿੰਘ ਜੱਗੀ ਨੇ ਨਿਭਾਈ। ਮੈਡਮ ਸੁਮਨ ਬੱਤਰਾ ਨੇ ਸਮਾਜ ਸੇਵੀ ਸੰਸਥਾਵਾਂ, ਰਾਜਨੀਤਿਕ ਪਾਰਟੀਆਂ, ਜਿਲ੍ਹਾ ਪ੍ਰਸ਼ਾਸ਼ਨ ਦੀਆ ਟੀਮਾਂ ਅਤੇ ਸ਼ਹਿਰ ਵਾਸੀਆਂ ਦਾ ਸਮਾਗਮ ਵਿੱਚ ਪੁੱਜਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਡੀ ਪੀ ਸਿੰਘ ਆਈ ਆਰ ਐਸ, ਸਾਬਕਾ ਐਸ ਪੀ ਮਨਜੀਤ ਬਰਾੜ, ਡੀ ਐਸ ਪੀ ਹਰਦੀਪ ਸਿੰਘ ਬਡੂੰਗਰ, ਡੀ ਐਸ ਪੀ ਜਸਵਿੰਦਰ ਸਿੰਘ ਟਿਵਾਣਾ, ਡੀ ਐਸ ਪੀ ਸੰਜੀਵ ਸਿੰਘ, ਡੀ ਐਸ ਪੀ ਕਰਮਵੀਰ ਸਿੰਘ, ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕੇ ਪੀ ਸਿੰਘ, ਏ ਏ ਜੀ ਕਰਨ ਸ਼ਰਮਾ, ਏ ਏ ਜੀ ਰਾਕੇਸ਼ ਇੰਦਰ ਸਿੰਘ ਸਿੱਧੂ, ਸਿਮਰਨ ਕੌਰ ਪਠਾਣਮਾਜਰਾ, ਗੁਰਸ਼ਰਨ ਕੌਰ ਰੰਧਾਵਾ, ਮਨਜੀਤ ਸਿੰਘ ਟਿਵਾਣਾ ਸੁਪਰਡੈਂਟ ਸੈਟਰਲ਼ ਜੇਲ ਪਟਿਆਲਾ, ਪਰਵਿੰਦਰ ਸਿੰਘ ਪ੍ਰਿੰਸੀਪਲ ਸੈਂਟਰਲ ਜੇਲ ਪਟਿਆਲਾ, ਕੁੰਦਨ ਗੋਗੀਆ , ਰਜਿੰਦਰ ਮੋਹਨ, ਰਿੰਪਾ ਜੀ, ਮੈਡਮ ਸਤਿੰਦਰ ਵਾਲੀਆ, ਵਿਨੋਦ ਸ਼ਰਮਾ, ਉਪਕਾਰ ਸਿੰਘ, ਇੰਸਪੈਕਟਰ ਦਵਿੰਦਰਪਾਲ ਸਿੰਘ, ਅੰਗਰੇਜ਼ ਸਿੰਘ ਵਿਰਕ, ਅਲਕਾ ਅਰੋੜਾ, ਸਰਿਤਾ ਨੋਰੀਆ, ਗੁਰਦੇਵ ਸਿੰਘ, ਗੁਰਵਿੰਦਰ ਸਿੰਘ, ਭਗਵਾਨ ਦਾਸ ਜੁਨੇਜਾ, ਸ਼੍ਰੀ ਕੰਪਾਨੀ, ਹਰਪ੍ਰੀਤ ਸੰਧੂ, ਰਾਜੂ ਸਾਹਨੀ, ਸ਼੍ਰੀ ਕਾਲੀ ਮਾਤਾ ਮੰਦਿਰ ਕਮੇਟੀ ਦੇ ਮੈਬਰ ਸ਼ਾਮਲ ਸਨ। ਸਮਾਗਮ ਵਿੱਚ ਸੰਗੀਤ ਦੇ ਮੰਚ ਦੀ ਜਿੰਮੇਵਾਰੀ ਡਾਕਟਰ ਦੂਰਦਰਸ਼ੀ, ਜੀ ਪੀ ਅਤੇ ਹੋਰ ਕਲਕਾਰਾ ਨੇ ਸੰਭਾਲੀ। ਸਮਾਗਮ ਨੂੰ ਸਫਲ ਬਨਾਉਣ ਲਈ ਆਤਮਪਾਲ, ਮਹੀਪਾਲ ਅਤੇ ਕਣਵ ਨੇ ਯੋਗਦਾਨ ਦਿੱਤਾ।
