ਸ਼ੰਭੂ ਪੁਲਿਸ ਨੇ ਅੰਬਾਲਾ ਸਾਈਡ ਤੋਂ ਆ ਰਹੀ ਗੱਡੀ `ਚੋਂ 13 ਲੱਖ ਰੁਪਏ ਦੀ ਰਾਸ਼ੀ ਸਮੇਤ 3 ਵਿਅਕਤੀਆਂ ਨੂੰ ਕੀਤਾ ਕਾਬੂ

ਦੁਆਰਾ: Punjab Bani ਪ੍ਰਕਾਸ਼ਿਤ :Saturday, 10 August, 2024, 05:48 PM

ਸ਼ੰਭੂ ਪੁਲਿਸ ਨੇ ਅੰਬਾਲਾ ਸਾਈਡ ਤੋਂ ਆ ਰਹੀ ਗੱਡੀ `ਚੋਂ 13 ਲੱਖ ਰੁਪਏ ਦੀ ਰਾਸ਼ੀ ਸਮੇਤ 3 ਵਿਅਕਤੀਆਂ ਨੂੰ ਕੀਤਾ ਕਾਬੂ
ਘਨੌਰ, 10 ਅਗਸਤ : ਥਾਣਾ ਸ਼ੰਭੂ ਪੁਲਿਸ ਨੇ ਕਾਰ ਸਵਾਰ ਤਿੰਨ ਵਿਅਕਤੀਆਂ ਨੂੰ 13 ਲੱਖ ਰੁਪਏ ਦੀ ਰਾਸ਼ੀ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਐਸ.ਐਸ.ਪੀ. ਪਟਿਆਲਾ ਸ੍ਰੀ ਨਾਨਕ ਸਿੰਘ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਯੋਗੇਸ ਸਰਮਾ ਪੀ. ਪੀ. ਐਸ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਦੀ ਹਦਾਇਤਾਂ ਅਨੁਸਾਰ ਅਤੇ ਡੀਐਸਪੀ ਘਨੌਰ ਬੂਟਾ ਸਿੰਘ ਦੀ ਰਹਿਨੁਮਾਈ ਹੇਠ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਅਤੇ ਸਮਾਜ ਪ੍ਰਤੀ ਗਲਤ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਨੂੰ ਤੇਜ ਕੀਤਾ ਹੋਇਆ ਹੈ। ਇਸੇ ਤਹਿਤ ਹੀ ਇੰਸਪੈਕਟਰ ਅਮਨਪਾਲ ਸਿੰਘ ਮੁੱਖ ਅਫਸਰ ਥਾਣਾ ਸੰਭੂ ਵੱਲੋਂ ਸਮੇਤ ਪੁਲਿਸ ਪਾਰਟੀ ਨਾਲ ਸਪੈਂਸਲ ਨਾਕਾਬੰਦੀ ਅੰਬਾਲਾ ਤੋਂ ਰਾਜਪੁਰਾ ਰੋਡ ਬਾ ਹੱਦ ਪਿੰਡ ਮਹਿਤਾਬਗੜ ਕੀਤੀ ਹੋਈ ਸੀ। ਜਦੋਂ ਚੈਕਿੰਗ ਦੌਰਾਨ ਗੱਡੀ ਨੰਬਰ 19 ਐਸ.0318 ਨੂੰ ਚੈਕਿੰਗ ਲਈ ਰੋਕਿਆ ਤਾਂ ਗੱਡੀ ਚਾਲਕ ਨੇ ਆਪਣਾ ਨਾਮ ਸੰਜੇ ਪੁੱਤਰ ਓਮ ਪ੍ਰਕਾਸ ਵਾਸੀ ਵਾਰਡ ਨੰਬਰ 3 ਚਰਖੀ ਦਾਦਰੀ ਹਰਿਆਣਾ ਅਤੇ ਨਾਲ ਵਾਲੀ ਸੀਟ ਤੇ ਬੈਠੇ ਵਿਅਕਤੀਆ ਨੇ ਆਪਣਾ ਨਾਮ ਦਿਵਾਨ ਚੰਦ ਪੁੱਤਰ ਚੇਲਾ ਰਾਮ ਅਤੇ ਦਿਪਾਸੂ ਪੁੱਤਰ ਤੁਲਸੀ ਦਾਸ ਵਾਸੀਆਨ ਵਾਰਡ ਨੰਬਰ 10 ਚਰਖੀ ਦਾਦਰੀ ਹਰਿਆਣਾ ਦੱਸਿਆ। ਜਦੋਂ ਇਨ੍ਹਾਂ ਕਾਰ ਸਵਾਰਾਂ ਦੀ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਗੱਡੀ ਵਿੱਚੋ 13 ਲੱਖ ਰੁਪਏ ਬ੍ਰਾਮਦ ਹੋਏ। ਜਿਸ ਦੀ ਲੋੜੀਦੀ ਕਾਰਵਾਈ ਲਈ ਇੰਨਕਮਟੈਕਸ ਇੰਨਵੈਸਟੀਗੇਸ਼ਨ ਵਿੰਗ ਪਟਿਆਲਾ ਨੂੰ ਮੌਕੇ ਤੇ ਬੁਲਾਇਆ ਅਤੇ ਸੰਜੇ,ਦਿਵਾਨ ਚੰਦ ਤੇ ਦਿਪਾਸੂ ਉਕਤਾਨ ਵਿਅਕਤੀਆ ਨੂੰ ਸਮੇਤ ਬ੍ਰਾਮਦਾ ਕੈਸ ਦੇ ਇੰਨਕਮਟੈਕਸ ਇੰਨਵੈਸਟੀਗੇਸਨ ਵਿੰਗ ਪਟਿਆਲਾ ਦੇ ਸਪੁਰਦ ਕੀਤਾ ਗਿਆ। ਜੋ ਇੰਨਕਮਟੈਕਸ ਇੰਨਵੈਸਟੀਗੇਸਨ ਵਿੰਗ ਪਟਿਆਲਾ ਵੱਲੋ ਕੈਸ ਨੂੰ ਸੀਜ ਕਰਕੇ ਸੰਜੇ,ਦਿਵਾਨ ਚੰਦ ਤੇ ਦਿਪਾਸੂ ਉਕਤਾਨ ਵਿਅਕਤੀਆ ਨੂੰ ਨੋਟਿਸ ਜਾਰੀ ਕਰਕੇ ਮੌਕੇ ਤੇ ਫਾਰਗ ਕੀਤਾ ਗਿਆ।