ਜੰਮੂ-ਕਸ਼ਮੀਰ: ਡੋਡਾ ਜਿ਼ਲ੍ਹੇ ’ਚ ਮੁਕਾਬਲੇ ਦੌਰਾਨ ਥਲ ਸੈਨਾ ਦਾ ਕੈਪਟਨ ਸ਼ਹੀਦ ਤੇ 4 ਅੱਤਵਾਦੀ ਹਲਾਕ

ਦੁਆਰਾ: Punjab Bani ਪ੍ਰਕਾਸ਼ਿਤ :Wednesday, 14 August, 2024, 01:28 PM

ਜੰਮੂ-ਕਸ਼ਮੀਰ: ਡੋਡਾ ਜਿ਼ਲ੍ਹੇ ’ਚ ਮੁਕਾਬਲੇ ਦੌਰਾਨ ਥਲ ਸੈਨਾ ਦਾ ਕੈਪਟਨ ਸ਼ਹੀਦ ਤੇ 4 ਅੱਤਵਾਦੀ ਹਲਾਕ
ਜੰਮੂ, 14 ਅਗਸਤ : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਉੱਚਾਈ ਵਾਲੇ ਇਲਾਕਿਆਂ ‘ਚ ਅੱਤਵਾਦੀਆਂ ਦੀ ਭਾਲ ਲਈ ਚੱਲ ਰਹੀ ਮੁਹਿੰਮ ‘ਚ ਅੱਜ ਥਲ ਸੈਨਾ ਦਾ ਕੈਪਟਨ ਸ਼ਹੀਦ ਹੋ ਗਿਆ ਤੇ ਇਸ ਦੌਰਾਨ ਚਾਰ ਅਤਿਵਾਦੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵਗੜ੍ਹ-ਅੱਸਾਰ ਪੱਟੀ ‘ਚ ਲੁਕੇ ਅੱਤਵਾਦੀਆਂ ਦੀ ਭਾਲ ਲਈ ਸੁਰੱਖਿਆ ਬਲਾਂ ਅਤੇ ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਇਸ ਦੌਰਾਨ ਸੰਘਣੇ ਜੰਗਲੀ ਖੇਤਰ ‘ਚ ਦੋਵਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਹੋਈ ਇਸ ਗੋਲੀਬਾਰੀ ਵਿਚ ਆਮ ਨਾਗਰਿਕ ਵੀ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਚਾਰ ਖੂਨ ਨਾਲ ਲੱਥਪੱਥ ਬੈਗ ਬਰਾਮਦ ਕੀਤੇ ਗਏ ਹਨ। ਐੱਮ.-4 ਕਾਰਬਾਈਨ ਵੀ ਬਰਾਮਦ ਕੀਤੀ ਹੈ। ਅਤਿਵਾਦੀ ਅੱਸਾਰ ਵਿੱਚ ਨਦੀ ਦੇ ਕੰਢੇ ਲੁਕੇ ਹੋਏ ਹਨ।