ਜੇਕਰ ਮੈਨੂੰ ਕੰਮ ਨਹੀਂ ਮਿਲਦਾ ਤਾਂ ਮੈਂ ਕੋਈ ਵੀ ਕੰਮ ਕਰਨ ਲਈ ਤਿਆਰ ਹਾਂ: ਰਣਵੀਰ ਸ਼ੋਰੀ
ਦੁਆਰਾ: Punjab Bani ਪ੍ਰਕਾਸ਼ਿਤ :Wednesday, 14 August, 2024, 01:34 PM

ਜੇਕਰ ਮੈਨੂੰ ਕੰਮ ਨਹੀਂ ਮਿਲਦਾ ਤਾਂ ਮੈਂ ਕੋਈ ਵੀ ਕੰਮ ਕਰਨ ਲਈ ਤਿਆਰ ਹਾਂ: ਰਣਵੀਰ ਸ਼ੋਰੀ
ਨਵੀਂ ਦਿੱਲੀ, 14 ਅਗਸਤ : ਰਣਵੀਰ ਸ਼ੋਰੀ ਨੂੰ ਹਾਲ ਹੀ ‘ਚ ਬਿੱਗ ਬੌਸ OTT 3 ‘ਤੇ ਦੇਖਿਆ ਗਿਆ ਸੀ। ਅਭਿਨੇਤਾ ਹੁਣ ਕੇਕੇ ਮੈਨਨ ਨਾਲ ਡਰਾਮਾ ਲੜੀ ਸ਼ੇਖਰ ਹੋਮ ਵਿੱਚ ਨਜ਼ਰ ਆ ਰਿਹਾ ਹੈ। ਰਣਵੀਰ ਨੇ ਆਪਣੀ ਐਕਟਿੰਗ ਲਾਈਫ ‘ਚ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ ਅਤੇ ਉਨ੍ਹਾਂ ਨੇ ਬਿੱਗ ਬੌਸ ‘ਚ ਇਸ ਦਾ ਜ਼ਿਕਰ ਵੀ ਕੀਤਾ ਸੀ। ਉਨ੍ਹਾਂ ਨੇ ਸ਼ੋਅ ‘ਤੇ ਕਿਹਾ ਸੀ ਕਿ ਕੰਮ ਲੱਭਣਾ ਸੱਚਮੁੱਚ ਬਹੁਤ ਚੁਣੌਤੀਪੂਰਨ ਹੈ। ਹੁਣ ਇਸ ‘ਤੇ ਰਣਵੀਰ ਨੇ ਜ਼ਿਆਦਾ ਖੁੱਲ੍ਹ ਕੇ ਕਿਹਾ ਹੈ ਕਿ ਜੇਕਰ ਮੈਨੂੰ ਭਵਿੱਖ ‘ਚ ਐਕਟਿੰਗ ਦਾ ਮੌਕਾ ਨਹੀਂ ਮਿਲਦਾ ਤਾਂ ਮੈਂ ਕੋਈ ਵੀ ਕੰਮ ਕਰਨ ਲਈ ਤਿਆਰ ਹਾਂ। ਅਭਿਨੇਤਾ ਨੇ ਕਿਹਾ ਕਿ ਉਹ ਇਸ ਖੇਤਰ ਵਿੱਚ ਕੋਈ ਵੀ ਕੰਮ ਕਰਨ ਲਈ ਤਿਆਰ ਹਨ, ਭਾਵੇਂ ਉਹ ਸਪਾਟ ਬੁਆਏ ਜਾਂ ਮਜ਼ਦੂਰ ਦਾ ਕੰਮ ਹੋਵੇ।
