ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਅਪਣਾਏ ਜਾ ਰਹੇ ਅੜੀਅਲ ਵਤੀਰੇ ਦੇ ਵਿਰੋਧ ਵਿਚ ਪੈਨਸ਼ਨ ਹੋਏ ਇਕੱਠੇ

ਦੁਆਰਾ: Punjab Bani ਪ੍ਰਕਾਸ਼ਿਤ :Monday, 05 August, 2024, 07:22 PM

ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਅਪਣਾਏ ਜਾ ਰਹੇ ਅੜੀਅਲ ਵਤੀਰੇ ਦੇ ਵਿਰੋਧ ਵਿਚ ਪੈਨਸ਼ਨ ਹੋਏ ਇਕੱਠੇ
ਪੰਜਾਬ ਮੁਲਾਜਮ ਪੈਨਸ਼ਨਰਜ਼ ਜੁਆਇੰਟ ਫੋਰਮ ਦੇ ਸੱਦੇ ’ਤੇ ਇਕੱਠੇ ਹੋਏ ਪੈਨਸ਼ਨਰਜ਼ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ ਤੇ ਕੱਢਿਆ ਮਾਰਚ
-ਪੰਜਾਬ ਸਰਕਾਰ ਝੂਠ ਦੀ ਪੰਡ ਹੈ : ਵਾਲੀਆ
ਪਟਿਆਲਾ, 5 ਅਗਸਤ ()-ਪੈਨਸ਼ਨਰਜ਼ ਦੀਆਂ ਮੰਗਾਂ ਪ੍ਰਤੀ ਅਪਣਾਏ ਜਾ ਰਹੇ ਅੜੀਅਲ ਵਤੀਰੇ ਦੇ ਰੋਸ ਵਜੋਂ ਅੱਜ ਪੰਜਾਬ ਮੁਲਾਜਮ ਪੈਨਸ਼ਨਰਜ਼ ਜੁਆਇੰਟ ਫੋਰਮ ਦੇ ਸੱਦੇ ’ਤੇ ਇਕੱਠੇ ਹੋਏ ਜ਼ਿਲਾ ਪਟਿਆਲਾ ਦੇ ਪੈਨਸ਼ਨਰਜ਼ ਨੇ ਪੰਜਾਬ ਸਰਕਾਰ ਦਾ ਪੁਤਲਾ ਅਤੇ ਝੂਠ ਦੀ ਪੰਡ ਫੂਕਣ ਲਈ ਇਕ ਵਿਸ਼ਾਲ ਮਾਰਚ ਵੀ ਕੱਢਿਆ। ਪੈਨਸ਼ਨਰਜ਼ ਦੀ ਅਗਵਾਈ ਕਰ ਰਹੇ ਪੰਜਾਬ ਮੁਲਾਜਮ ਪੈਨਸ਼ਨਰਜ਼ ਜੁਆਇੰਟ ਫੋਰਮ ਦੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਝੂਠ ਦੀ ਪੰਡ ਹੈ ਤੇ ਪੰਜਾਬ ਸਰਕਾਰ ਲਗਾਤਾਰ ਮੁਲਾਜਮ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਅਣਦੇਖਾ ਵੀ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਜਲੰਧਰ ਜਿਮਨੀ ਚੋਣਾਂ ਤੋਂ ਪਹਿਲਾਂ ਫਗਵਾੜਾ ਵਿਖੇ ਜੁਆਇੰਟ ਫਰੰਟ ਦੇ ਆਗੂਆਂ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਸੀ ਕਿ ਮੰਗਾਂ 25 ਜੁਲਾਈ ਦੀ ਮੀਟਿੰਗ ਵਿਚ ਵਿਚਾਰੀਆਂ ਜਾਣਗੀਆਂ ਪਰ ਮੀਟਿੰਗ ਨਾ ਕਰਕੇ ਸਿਰਫ ਸਮਾਂ ਹੀ ਲੰਘਾਇਆ ਗਿਆ। ਗੁਰਦੀਪ ਵਾਲੀਆ ਨੇ ਕਿਹਾ ਕਿ 2 ਅਗਸਤ ਨੂੰ ਮੁੜ ਮੀਟਿੰਗ ਕਰਨ ਦਾ ਸਮਾਂ ਤੈਅ ਕੀਤਾ ਗਿਆ ਪਰ ਮੀਟਿੰਗ ਕਰਕੇ ਜੁਆਇੰਟ ਫੋਰਮ ਨੂੰੂ ਸਦਿਆ ਹੀ ਨਹੀਂ ਕੀਤਾ, ਜਿਸ ਦੇ ਰੋਸ ਵਜੋਂ ਫਰੰਟ ਵਲੋਂ 5, 6, 8 ਅਗਸਤ ਨੂੰ ਤਿੰਨ ਰੋਜ਼ਾ ਰੋਸ ਪ੍ਰਦਰਸ਼ਨ ਕਰਕੇ ਜੋ ਪੰਜਾਬ ਸਰਕਾਰ ਦਾ ਪੁਤਲਾ ਸਾੜਨ ਦਾ ਐਲਾਨ ਕੀਤਾ ਗਿਆ ਸੀ ਤਹਿਤ ਅੱਜ ਪੁਤਲਾ ਸਾੜਿਆ ਗਿਆ।
ਰੋਸ ਪ੍ਰਗਟ ਕਰ ਰਹੇ ਪੈਨਸ਼ਨਰਜ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਦੀਪ ਵਾਲੀਆ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਵਲੋਂ 22 ਅਗਸਤ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਪਰ ਪੈਨਸ਼ਨਰਜ਼ ਨੇ ਅਫਸੋਸ ਪ੍ਰਗਟਾਇਆ ਕਿ ਹੋ ਸਕਦਾ ਹੈ ਕਿ ਮੁੱਖ ਮੰਤਰੀ ਵਲੋਂ 22 ਦੀ ਮੀਟਿੰਗ ਵੀ ਕਿਧਰੇ ਅੱਗੇ ਨਾ ਪਾ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਸਰਕਾਰ ਦੇ ਵਾਰ ਵਾਰ ਮੀਟਿੰਗ ਦੇ ਕੇ ਮੁਲਤਵੀ ਕਰਨ ਦੇ ਚਲਦਿਆਂ ਫਰੰਟ ਦੀ ਇਕ ਸੂਬਾ ਪੱਧਰੀ ਮੀਟਿੰਗ 10 ਅਗਸਤ ਨੂੰ ਲੁਧਿਅਣਾ ਵਿਖੇ ਰੱਖੀ ਗਈ ਹੈ, ਜਿਸ ਵਿਚ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਆਗੂਆ ਨੇ ਕਿਹਾ ਕਿ ਸਰਕਾਰ ਨੂੰ ਮੁਲਾਜਮ ਪੈਨਸ਼ਰਜ਼ ਦੀਆਂ ਮੰਗਾਂ ਸਬੰਧੀ ਚੰਗੀ ਤਰ੍ਹਾਂ ਪਤਾ ਹੈ ਤੇ ਫਿਰ ਵਾਰ ਵਾਰ ਮੀਟਿੰਗਾਂ ਦਾ ਸਮਾਂ ਰੱਖ ਕੇ ਫਿਰ ਮੰਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸਿੱਧੇ ਸਿੱਧੇ ਸਮਾਂ ਲੰਘਾਉਣਾ ਹੈ ਹੋਰ ਕੁੱਝ ਨਹੀਂ। ਉਨ੍ਹਾਂ ਇਕ ਵਾਰ ਫਿਰ ਰੋਸ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਬਾਰੇ ਵੀ ਦੱਸਿਆ, ਜਿਨ੍ਹਾਂ ਵਿਚ 1 ਜਨਵਰੀ 2016 ਤੋਂ ਰਿਵਾਈਜ਼ਡ ਸਕੇਲਾਂ ਦਾ ਬਕਾਇਆ, ਡੀ. ਏ. ਦਾ ਬਕਾਇਆ ਜਾਰੀ ਕਰਨਾ, 1 ਜਨਵਰੀ 2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਜ਼ ਨੂੰ 2. 59 ਦੇ ਫੈਕਟਰ ਨਾਲ ਰਵੀਜ਼ਨ ਕੀਤੀ ਜਾਵੇ, ਡੀ. ਏ. ਦੀਆਂ 12 ਪ੍ਰਤੀਸ਼ਤ ਕਿਸ਼ਤਾਂ ਪੈਂਡਿੰਗ ਹਨ ਕੇਂਦਰੀ ਪੈਟਰਨ ਤੇ ਤੁਰੰਤ ਜਾਰੀ ਕੀਤੀਆਂ ਜਾਣ, ਨੋਟੀਫਿਕੇਸ਼ਨ ਕਰਕੇ ਡੀ. ਏ. ਨੂੰ ਕੇਂਦਰ ਨਾਲ �ਿਕ ਕੀਤਾ ਜਾਵੇ, ਫਿਕਸ ਮੈਡੀਕਲ ਵਿਚ ਵਾਧਾ ਕੀਤਾ ਜਾਵੇ, ਪੈਨਸ਼ਨ ਕੰਪਿਊਟ ਹਰਿਆਣਾ ਸਰਕਾਰ ਵਾਂਗ ਨੋਟੀਫਿਕੇਸ਼ਨ ਜਾਰੀ ਕਰਕੇ ਸਮੁੱਚੇ ਪੈਨਸ਼ਨਰਜ਼ ਕੋਲੋਂ ਰਿਕਵਰੀ 10 ਸਾਲ 8 ਮਹੀਨੇ ਵਿਚ ਹੀ ਕੰਪਲੀਟ ਕੀਤੀ ਜਾਵੇ ਸ਼ਾਮਲ ਹਨ ।