ਪਿੰਡ ਸਲੇਮਪੁਰ ਜੱਟਾ ਵਿਖੇ ਮਾਨਵ ਵਿਕਾਸ ਸੰਸਥਾਨ ਵੱਲੋ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਪਿੰਡ ਸਲੇਮਪੁਰ ਜੱਟਾ ਵਿਖੇ ਮਾਨਵ ਵਿਕਾਸ ਸੰਸਥਾਨ ਵੱਲੋ ਕਿਸਾਨ ਜਾਗਰੂਕਤਾ ਕੈਂਪ ਲਗਾਇਆ
ਘਨੌਰ, 5 ਅਗਸਤ () ਪਿੰਡ ਸਲੇਮਪੁਰ ਜੱਟਾਂ ਵਿਖੇ ਦਾ ਨੇਚਰ ਕਂਜਰਵੇਨਸੀ ਦੇ ਪ੍ਰਾਜੈਕਟ- ਪ੍ਰਾਣਾ (ਪ੍ਰਮੋਟਿਗ ਰੀਜਨਰੇਟਿਵ ਐਡ ਨੋ ਬਰਨ ਐਗਰੀਕਲਚਰਲ) ਮਾਨਵ ਵਿਕਾਸ ਸੰਸਥਾਨ ਵੱਲੋ ਇੱਕ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਪਟਿਆਲਾ ਤੋਂ ਖੇਤੀਬਾੜੀ ਸੁਪਰਵਾਈਜ਼ਰ ਹਰਪ੍ਰੀਤ ਕੌਰ ਵੱਲੋ ਕਰਵਾਇਆ ਗਿਆ। ਕੈਂਪ ਦੌਰਾਨ ਮਾਨਵ ਵਿਕਾਸ ਸੰਸਥਾਨ ਵੱਲੋ ਜਿਲਾ ਕੋਆਰਡੀਨੇਟਰ ਖੁਸ਼ਪ੍ਰੀਤ ਨੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਕਾਰਨ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕਾਂ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਅਤੇ ਖੇਤੀ ਵਿੱਚ ਖਰਚੇ ਘਟਾਉਣ ਬਾਰੇ ਚਰਚਾ ਕੀਤੀ। ਕੈਂਪ ਦੌਰਾਨ ਖੇਤੀਬਾੜੀ ਸੁਪਰਵਾਈਜ਼ਰ ਹਰਪ੍ਰੀਤ ਕੌਰ ਅਤੇ ਤਰਨਵੀਰ ਵੱਲੋ ਅਲਟਰਨੇਟ ਵੇਟਿੰਗ ਅਤੇ ਡਰਾਇੰਗ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਇਕ ਪਾਣੀ ਬਚਾਉਣ ਵਾਲੀ ਤਕਨੀਕ ਹੈ। ਜਿਸ ਨੂੰ ਕਿਸਾਨ ਬਿਨਾਂ ਝੋਨੇ ਦੀ ਫ਼ਸਲ ਦੀ ਉਪਜ ਨੂੰ ਨੁਕਸਾਨ ਦਿੱਤੇ ਖੇਤਾਂ ਵਿੱਚ ਆਪਣੇ ਸਿੰਚਾਈ ਵਾਲੇ ਪਾਣੀ ਦੀ ਵਰਤੋਂ ਨੂੰ ਘਟਾਉਣ ਲਈ ਲਾਗੂ ਕਰ ਸਕਦੇ ਹਨ। ਇਸ ਕੈਂਪ ਵਿੱਚ ਪਿੰਡ ਦੇ ਸਰਪੰਚ ਅਤੇ ਸਮੂਹ ਪੰਚਾਇਤ ਮੈਂਬਰ ਅਤੇ ਕਈ ਕਿਸਾਨ ਆਗੂ ਵੀ ਸ਼ਾਮਲ ਹੋਏ। ਜਿਸ ਵਿੱਚ ਪਿੰਡ ਰੁੜਕਾ ਤੋ ਅਗਾਂਹ ਵਧੂ ਕਿਸਾਨ ਸਿਮਰਨਜੀਤ ਸਿੰਘ ਵੀ ਹਾਜ਼ਰ ਹੋਏ। ਮਾਨਵ ਵਿਕਾਸ ਸੰਸਥਾਨ ਦੇ ਸੁਪਰਵਾਈਜ਼ਰ ਨਵਦੀਪ ਕੌਰ ਨੇ ਵੀ ਕਿਸਾਨਾ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਕੈਂਪ ਨੂੰ ਸਫਲ ਬਣਾਉਣ ਲਈ ਮਾਨਵ ਵਿਕਾਸ ਸੰਸਥਾਨ ਦੇ ਨਾਲ ਕਿਸਾਨ ਮਿੱਤਰ ਦਲਜੀਤ ਸਿੰਘ, ਮਨਪ੍ਰੀਤ ਸਿੰਘ ਅਤੇ ਅਜੇ ਕੁਮਾਰ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।
