ਹਾਈ ਰਿਸ਼ਕ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਅਤੇ ਜਣੇਪੇ ਸਿਹਤ ਸੰਸਥਾਵਾਂ ਵਿੱਚ ਕਰਵਾਉਣ
ਹਾਈ ਰਿਸ਼ਕ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਅਤੇ ਜਣੇਪੇ ਸਿਹਤ ਸੰਸਥਾਵਾਂ ਵਿੱਚ ਕਰਵਾਉਣ
ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ: ਸਿਵਲ ਸਰਜਨ ਡਾ. ਸੰਜੇ ਗੋਇਲ
ਪਟਿਆਲਾ, 5 ਅਗਸਤ ( ) ਸਿਵਲ ਸਰਜਨ ਡਾ. ਸੰਜੇ ਗੋਇਲ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਨਿਰੀਖਣ ਕਰਨ ਲਈ ਸੀ.ਐਚ.ਸੀ. ਦੁੱਧਣ ਸਾਧਾਂ ਅਤੇ ਆਮ ਆਦਮੀ ਕਲੀਨਿਕ ਘੜਾਮ ਦਾ ਦੌਰਾ ਕੀਤਾ ਗਿਆ। ਸੀ.ਐਚ.ਸੀ. ਦੁੱਧਣ ਸਾਧਾਂ ਵਿਖੇ ਉਹਨਾਂ ਵੱਲੋਂ ਓ.ਪੀ.ਡੀ., ਐਮਰਜੈਂਸੀ,ਐਕਸ-ਰੇ ਵਿੰਗ, ਮਾਈਨਰ ਓ.ਟੀ., ਲੇਬਰ ਰੂਮ, ਲਬਾਰਟਰੀ, ਡਿਸਪੈਂਸਰੀ ਆਦਿ ਥਾਵਾਂ ਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜਾ ਲਿਆ ਗਿਆ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਨੂੰ ਗਰਭ ਸਮੇਂ ਦੌਰਾਨ ਘੱਟ ਤੋਂ ਘੱਟ 4 ਚੈਕਅੱਪ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਹਰੇਕ ਨੂੰ ਆਪਣਾ ਜਣੇਪਾ ਸਿਹਤ ਸੰਸਥਾ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ । ਸਾਰੀਆਂ ਸਿਹਤ ਸੰਸਥਾਵਾਂ ਵਿੱਚ ਤਇਨਾਤ ਏ.ਐਨ.ਐਮਜ਼ ਵੱਲੋਂ ਹਾਈ ਰਿਸ਼ਕ ਗਰਭਵਤੀ ਮਾਵਾਂ ਦੀ ਲਿਸਟ ਤਿਆਰ ਕੀਤੀ ਜਾਣੀ ਯਕੀਨੀ ਬਣਾਈ ਜਾਵੇ ਅਤੇ ਬਲਾਕ ਪੱਧਰ ਦੀ ਲਿਸਟ ਤਿਆਰ ਕਰਕੇ ਐਸ.ਐਮ.ਓ. ਵੱਲੋਂ ਮੋਨੀਟਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੀ.ਐਚ.ਸੀ. ਵਿੱਚ ਹੋਣ ਵਾਲੇ ਜਣੇਪਿਆਂ ਦੀ ਗਿਣਤੀ ਵਧਾਈ ਜਾਵੇ। ਉਹਨਾਂ ਮੁਲਾਜਮਾਂ ਦੇ ਸਾਰੇ ਦਫਤਰੀ ਕੰਮ ਸਮੇਂ ਸਿਰ ਨਿਪਟਾਉਣ ਦੇ ਨਿਰਦੇਸ਼ ਵੀ ਦਿੱਤੇ। ਆਮ ਆਦਮੀ ਕਲੀਨਿਕ ਘੜਾਮ ਵਿਖੇ ਦਵਾਈ ਲੈਣ ਆਏ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਮੁਫਤ ਇਲਾਜ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ। ਇਸ ਮੌਕੇ ਉਹਨਾਂ ਨਾਲ ਸੀਨੀਅਰ ਮੈਡੀਕਲ ਅਫਸਰ ਡਾ. ਜੈਦੀਪ ਭਾਟੀਆ ਅਤੇ ਡਿਪਟੀ ਐਮ.ਈ.ਆਈ.ਓ. ਭਾਗ ਸਿੰਘ ਵੀ ਮੌਯੂਦ ਸਨ।