ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ
ਭਲਕੇ ਵੀ ਸਰਕਾਰ ਵਿਰੁੱਧ ਪ੍ਰਦਰਸ਼ਨ ਜਾਰੀ ਰਹਿਣਗੇ: ਮਨਜੀਤ ਸਿੰਘ ਚਾਹਲ
ਪਟਿਆਲਾ, 5 ਅਗਸਤ : ਪੰਜਾਬ ਦੇ ਮੁਲਾਜਮਾਂ ਅਤੇ ਪੈਨਸਂਨਰਾਂ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਸਮੁੱਚੇ ਪੰਜਾਬ ਵਿੱਚ ਸਰਕਾਰ ਵੱਲੋ ਮੁਲਾਜ਼ਮਾਂ ਦੀਆਂ ਮੰਗਾ ਨਾ ਲਾਗੂ ਕਰਨ ਮੀੰਟਗਾਂ ਦੇ ਕੇ ਵਾਰ ਵਾਰ ਮੁੱਕਰਨ ਖਿਲਾਫ ਸਮੱਚੇ ਪੰਜਾਬ ਵਿੱਚ ਲਾਰਿਆਂ ਦੀ ਪੰਡ ਫੂਕੀ ਗਈ।ਜਥੇਬੰਦੀ ਦੇ ਮੁੱਖ ਦਫਤਰ ਤੇ ਪੁੱਜੀ ਸੂਚਨਾਂ ਮੁਤਾਬਿਕ ਅੱਜ ਪੈਨਸ਼ਨਰਾ ਅਤੇ ਮੁਲਾਜਮ ਨੇ ਲਹਿਰਾਂ ਮਹੁੱੁਬਤ ਥਰਮਲ ਪਲਾਟ, ਬਠਿਡਾ,ਮੁਕਤਸਰ, ਅਮ੍ਰਿੰਤਸਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਹੁਸਿਆਰਪੁਰ, ਸੰਗਰੂਰ,ਪਟਿਆਲਾ, ਰੋਪੜ,ਨਵਾਂ ਸਹਿਰ, ਮੁਹਾਲੀ ਆਦਿ ਸਹਿਰਾਂ ਤੇ ਕਸਬਿਆਂ ਵਿੱਚ ਰੋਸ ਰੈਲੀਆਂ ਕਰਕੇ ਪ੍ਰਦਰਸ਼ਨ ਕੀਤੇ । ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਸੁਬਾਈ ਆਗੂਆਂ ਗੁਰਵੇਲ ਸਿੰਘ ਬੱਲਪੁਰੀਆ,ਮਨਜੀਤ ਸਿੰਘ ਚਾਹਲ,ਪੁਰਨ ਸਿੰਘ ਖਾਈ ਅਤੇ ਬਲਜੀਤ ਸਿੰਘ ਬਰਾੜ ਨੇ ਨੇ ਦੱਸਿਆ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਭਲਕੇ ਵੀ ਜਾਰੀ ਰਹਿਣਗੇ।ਜਥੇਬਦੀ ਦੇ ਆਗੁਆਂ ਨੇ ਸਰਕਾਰ ਤੇ ਦੋਸ਼ ਲਗਾਇਆ ਕਿ ਸਰਕਾਰ ਦੇ 30 ਮਹੀਨੇ ਦਾ ਕਾਰਜਕਾਲ ਮੁਲਾਜਮਾਂ ਅਤੇ ਪੈਨਸ਼ਨਰਾਂ ਵਾਸਤੇ ਨਿਰਾਸਜਨਕ ਰਿਹਾ ਹੈ।ਸਰਕਾਰ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ,ਮੁਲਾਜਮਾਂ ਅਤੇ ਪੈਨਸ਼ਨਰਾ ਦਾ ਪੰਜ ਸਾਲਾ ਦਾ ਤਨਖਾਹ ਕਮਿਸ਼ਨ ਦਾ ਬਕਾਇਆ,ਮਹਿੰਗਾਈ ਭੱਤੇ ਦਾ 12# ਬਕਾਇਆ,ਪੈਡੂ ਭੱਤਾ ਸਮੇਤ ਬਕਾਇਆ ਭੱਤੇ,ਕੱਚੇ ਕਾਮਿਆਂ ਨੂੰ ਪੱਕਾ ਕਰਨਾ ਆਦਿ ਮਸਲੇ ਲਮਕਾਅ ਦੇ ਰੱਖੇ ਹੋਏ ਮੁਲਾਜਮ ਜਥੇਬੰਦੀਆ ਨੂੰ ਬਾਰ ਬਾਰ ਮੀਟਿਗਾਂ ਦਾ ਲਾਰਾ ਲਾ ਕੇ ਸੰਘਰਸ਼ ਨੂੰ ਸਾਬੋਤਾਜ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਵੱਖ ਵੱਖ ਸਰਕਾਰੀ ਅਦਾਰਿਆਂ ਵਿੰਚ ਹਜਾਰਾ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਭਰੀਆਂ ਨਹੀ ਜਾ ਰਹੀਆ,ਸੈਕੜੇ ਸਕੂਲ ਪ੍ਰਿਸੀਪਲਾਂ ਤੋ ਬਗੇਰ ਚਲ ਰਹੇ ਹਨ ।ਮੁਲਾਜਮਾਂ ਦੀਆਂ ਤਰੱਕੀਆਂ ਰੁੱਕੀਆਂ ਪਈਆਂ ਹਨ । ਸਰਕਾਰ ਹਰਿਆਣਾ ਵਿੱਚ ਚੋਣਾ ਚੋਣਾ ਖੇਡ ਰਹੀ ਹੈ।ਉਨਾ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਮੀਟਿਗਾ ਦਾ ਭਰੋਸਾ ਛੱਡ ਕੇ ਸੰਘਰਸ ਦੀ ਲਾਮਬੰਧੀ ਕਰਨ ।
