ਲੁਧਿਆਣਾ ਦੇ ਵਪਾਰੀ ਦੇ ਮੁੰਡੇ ਗੈਰੀ ਭਾਰਦਵਾਜ ਤੇ ਗੋਲੀਆਂ ਚਲਾਉਣ ਵਾਲਾ ਹੋਇਆ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Monday, 26 August, 2024, 05:39 PM

ਲੁਧਿਆਣਾ ਦੇ ਵਪਾਰੀ ਦੇ ਮੁੰਡੇ ਗੈਰੀ ਭਾਰਦਵਾਜ ਤੇ ਗੋਲੀਆਂ ਚਲਾਉਣ ਵਾਲਾ ਹੋਇਆ ਗ੍ਰਿਫ਼ਤਾਰ
ਲੁਧਿਆਣਾ : ਪੰਜਾਬ ਦੇ ਸਹਿਰ ਲੁਧਿਆਣਾ ਵਿਖੇ ਹਫਤਾ ਕੁ ਪਹਿਲਾਂ ਸਰਾਭਾ ਨਗਰ ਡੀ. ਜ਼ੋਨ ਨੇੜੇ ਇਕ ਕਾਰੋਬਾਰੀ ਦੇ ਮੁੰਡੇ ਗੈਰੀ ਭਰਦਵਾਜ ’ਤੇ ਤਾਬੜਤੋੜ ਗੋਲੀਆਂ ਚਲਾਉਣ ਵਾਲੇ ਇਕ ਮੁਲਜ਼ਮ ਨੂੰ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਕਾਬੂ ਕਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗਗਨਦੀਪ ਨਿਵਾਸੀ ਹੈਬੋਵਾਲ ਵਜੋਂ ਹੋਈ ਹੈ। ਥਾਣਾ ਮੁਖੀ ਇੰਸ. ਵਿਜੇ ਕੁਮਾਰ ਨੇ ਦੱਸਿਆ ਕਿ ਗੈਰੀ ਅਤੇ ਮੁਲਜ਼ਮ ਗਗਨਦੀਪ ’ਚ ਪੁਰਾਣੀ ਰੰਜਿਸ਼ ਹੈ। ਸਕੂਲ ਟਾਈਮ ਤੋਂ ਹੀ ਦੋਵੇਂ ਇਕ-ਦੂਜੇ ਦੇ ਦੁਸ਼ਮਣ ਬਣ ਬੈਠੇ। ਕਈ ਵਾਰ ਦੋਵਾਂ ਧਿਰਾਂ ’ਚ ਝੜਪਾਂ ਹੋ ਚੁੱਕੀਆਂ ਹਨ।