ਚੋਰਾਂ ਨੇ ਕੀਤੀ ਫੌਜੀ ਦੇ ਘਰ ਚੋਰੀ

ਚੋਰਾਂ ਨੇ ਕੀਤੀ ਫੌਜੀ ਦੇ ਘਰ ਚੋਰੀ
ਗੁਰਦਾਸਪੁਰ : ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਪਿੰਡ ਮੀਕੇ ਤੋਂ ਸਾਹਮਣੇ ਆਇਆ ਜਿਥੇ ਬੇਖੌਫ ਚੋਰਾਂ ਨੇ ਸਰਹੱਦ ਤੇ ਤੈਨਾਤ ਫੌਜੀ ਜਵਾਨ ਦੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਰਾਤ ਦਾ ਫਾਇਦਾ ਚੁੱਕਦੇ ਹੋਏ ਲੱਖਾਂ ਦਾ ਸਾਮਾਨ , ਸੋਨੇ ਦੇ ਗਹਿਣੇ ਅਤੇ ਨਗਦੀ ਲੈਕੇ ਫਰਾਰ ਹੋ ਗਏ । ਦੁੱਖੀ ਹਿਰਦੇ ਨਾਲ ਫੌਜੀ ਬੂਟਾ ਸਿੰਘ ਅਤੇ ਉਸਦੀ ਮਾਂ ਪਿਆਰ ਕੌਰ ਨੇ ਦੱਸਿਆ ਕਿ ਰਾਤ ਉਹ ਗੁਆਂਢ ਰਹਿੰਦੇ ਆਪਣੇ ਛੋਟੇ ਬੇਟੇ ਵੱਲ ਚਲੇ ਗਏ ਸੀ,ਉਹ ਵੀ ਫੌਜ ਵਿਚ ਹੀ ਨੌਕਰੀ ਕਰਦਾ ਹੈ। ਜਦ ਸਵੇਰੇ ਘਰ ਆਕੇ ਵੇਖਿਆ ਤਾਂਂ ਕਮਰਿਆਂ ਚ ਦਾਖਿਲ ਹੋਣ ਵਾਲੇ ਮੇਨ ਦਰਵਾਜੇ ਦਾ ਹੋੜਾ ਟੁੱਟਾ ਹੋਇਆ ਸੀ। ਜਦ ਕਮਰਿਆਂ ਅੰਦਰ ਦਾਖਿਲ ਹੋਕੇ ਦੇਖਿਆ ਤਾਂ ਚੋਰਾਂ ਵਲੋਂ ਘਰ ਦੀ ਕੱਲੀ ਕੱਲੀ ਚੀਜ ਫਰੋਲੀ ਗਈ ਸੀ। ਕਮਰੇ ਅੰਦਰ ਪਈ ਅਲਮਾਰੀ ਤੋੜਕੇ ਉਸਦੇ ਲੋਕਰ ਚੋਂ ਢਾਈ ਤੋਲੇ ਸੋਨੇ ਦੇ ਗਹਿਣੇ,ਨਗਦੀ ਕਪੜੇ ,ਲੈਪਟਾਪ ਇਥੋਂ ਤੱਕ 50 ਕਿਲੋ ਕਣਕ ਵੀ ਚੋਰ ਲੈ ਗਏ ਸਨ . ਪੀੜ੍ਹਤ ਫੌਜੀ ਨੇ ਕਿਹਾ ਕਿ ਮੈਂ ਇੰਨਾ ਦੁਖੀ ਹਾਂ ਕਿ ਮੰਨ ਕਰਦਾ ਫੌਜ ਦੀ ਨੌਕਰੀ ਹੀ ਛੱਡ ਦੇਵਾਂ ।ਜੇਕਰ ਪਿੱਛੇ ਸਾਡੇ ਪਰਿਵਾਰ ਹੀ ਸਲਾਮਤ ਨਹੀਂ ਤਾਂ ਅਸੀਂ ਦੇਸ਼ ਦੀ ਰਾਖੀ ਕਿਵੇਂ ਕਰ ਸਕਦੇ ਹਾਂ. ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਘਟਨਾ ਬੀਤੀ ਦਰਮਿਆਨੀ ਰਾਤ ਦੀ ਹੈ ਕਰੀਬ ਢਾਈ ਤੋਂ ਪੌਣੇ 3 ਲੱਖ ਦਾ ਨੁਕਸਾਨ ਹੋਇਆ ਹੈ ਪੁਲਿਸ ਵਲੋਂ ਪਰਚਾ ਦਰਜ ਕੀਤਾ ਗਿਆ ਹੈ ਅਤੇ ਚੋਰਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ ਜਲਦੀ ਹੀ ਚੋਰਾਂ ਨੂੰ ਫੜਿਆ ਜਾਵੇਗਾ।
