ਜਲੰਧਰ ਵਿਖੇ ਦੜ੍ਹੇ ਸੱਟੇ ਦੇ ਅੱਡਿਆਂ ਤੇ ਹੋਈ ਪੁਲਸ ਕਾਰਵਾਈ

ਦੁਆਰਾ: Punjab Bani ਪ੍ਰਕਾਸ਼ਿਤ :Tuesday, 27 August, 2024, 11:33 AM

ਜਲੰਧਰ ਵਿਖੇ ਦੜ੍ਹੇ ਸੱਟੇ ਦੇ ਅੱਡਿਆਂ ਤੇ ਹੋਈ ਪੁਲਸ ਕਾਰਵਾਈ
ਜਲੰਧਰ : ਪੰਜਾਬ ਦੇ ਜਲੰਧਰ ਦੇ ਉੱਤਰੀ ਹਲਕੇ ਵਿਚ ਚੱਲ ਰਹੇ ਦੜੇ-ਸੱਟੇ ਦੇ ਅੱਡਿਆਂ ’ਤੇ ਬੀਤੇ ਦਿਨ ਕਮਿਸ਼ਨਰੇਟ ਪੁਲਸ ਨੇ ਵੱਡੀ ਕਾਰਵਾਈ ਕੀਤੀ। ਥਾਣਾ ਨੰਬਰ 1 ਅਤੇ 8 ਦੇ ਇੰਚਾਰਜਾਂ ਨਾਲ ਮੀਟਿੰਗ ਕਰਕੇ ਏ. ਸੀ. ਪੀ. ਨਾਰਥ ਸ਼ੀਤਲ ਸਿੰਘ ਦੀ ਅਗਵਾਈ ਵਿਚ ਸਾਰੇ ਅੱਡਿਆਂ ’ਤੇ ਰੇਡ ਕੀਤੀ ਗਈ। ਪੁਲਸ ਨੇ ਲਗਭਗ ਅੱਧੀ ਦਰਜਨ ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਹਜ਼ਾਰਾਂ ਦੀ ਨਕਦੀ ਅਤੇ ਦੜੇ-ਸੱਟੇ ਦੀਆਂ ਪਰਚੀਆਂ ਮਿਲੀਆਂ।