ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਚਲਾਈਆਂ ਗੋਲ਼ੀਆਂ

ਦੁਆਰਾ: Punjab Bani ਪ੍ਰਕਾਸ਼ਿਤ :Tuesday, 27 August, 2024, 10:56 AM

ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਚਲਾਈਆਂ ਗੋਲ਼ੀਆਂ
ਮੋਗਾ : ਪੰਜਾਬ ਦੇ ਸ਼ਹਿਰ ਮੋਗਾ ਵਿਖੇ ਬੀਤੀ ਸ਼ਾਮ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸ਼ਹਿਰ ਦੇ ਹਰ ਚੌਕ ਅਤੇ ਚੌਰਾਹੇ `ਤੇ ਪੁਲਸ ਦਾ ਸਖ਼ਤ ਪਹਿਰਾ ਰਿਹਾ ਪਰ ਇਸ ਦੇ ਬਾਵਜੂਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ `ਚ ਕਾਮਯਾਬ ਰਹੇ। ਸ਼ੇਖਵਾਲਾ ਚੌਕ ਤੋਂ ਕੁਝ ਦੂਰੀ `ਤੇ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਪਿਸਤੌਲ ਤਾਣ ਕੇ ਇਕ ਦੁਕਾਨਦਾਰ ਨੂੰ ਲੁੱਟਣ ਦੇ ਇਰਾਦੇ ਨਾਲ ਆਏ, ਇਸ ਦੌਰਾਨ ਲੁਟੇਰੇ ਨੇ ਗੋਲ਼ੀਆਂ ਵੀ ਚਲਾਈਆਂ। ਦਰਅਸਲ ਇਕ ਨਕਾਬਪੋਸ਼ ਲੁਟੇਰਾ ਦੁਕਾਨ ਦੇ ਬਾਹਰ ਖੜ੍ਹਾ ਰਿਹਾ ਜਦਕਿ ਦੋ ਲੁਟੇਰੇ ਮੋਟਰਸਾਈਕਲ `ਤੇ ਅੱਗੇ ਚਲੇ ਗਏ। ਇਸ ਦੌਰਾਨ ਲੁਟੇਰਾ ਦੁਕਾਨ ਦੇ ਅੰਦਰ ਗਿਆ ਅਤੇ ਦੁਕਾਨਦਾਰ ਦੀਪਕ `ਤੇ ਪਿਸਤੌਲ ਤਾਣ ਕੇ ਉਸ ਨੂੰ ਪੈਸੇ ਕੱਢਣ ਲਈ ਕਿਹਾ ਪਰ ਦੀਪਕ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ, ਇਸ `ਤੇ ਉਸ ਨੇ ਪਹਿਲੀ ਗੋਲੀ ਚਲਾਈ ਪਰ ਉਹ ਖਾਲੀ ਚਲੀ ਗਈ ਅਤੇ ਫਿਰ ਉਸ ਨੇ ਦੂਜੀ ਗੋਲੀ ਚਲਾਈ ਜੋ ਦੁਕਾਨਦਾਰ ਦੀ ਬਾਂਹ ਨਾਲ ਖਹਿ ਕੇ ਲੰਘੀ ਅਤੇ ਉਸ ਦਾ ਬਚਾਅ ਹੋ ਗਿਆ।