ਅੰਮ੍ਰਿਤਸਰ ਵਿਖੇ ਐਨ. ਆਰ. ਆਈ. ਤੇ ਹਮਲੇ ਵਿਚ ਸ਼ਾਮਲ ਬਦਮਾਸ਼ਾਂ ਨੰੁ ਹਥਿਆਰ ਬਰਾਮਦਗੀ ਲਈ ਲਿਜਾਉਣ ਮੌਕੇ ਬਦਮਾਸ਼ਾਂ ਕੀਤੀ ਪੁਲਸ ਤੇ ਹੀ ਫਾਇਰਿੰਗ
ਦੁਆਰਾ: Punjab Bani ਪ੍ਰਕਾਸ਼ਿਤ :Tuesday, 27 August, 2024, 09:13 AM

ਅੰਮ੍ਰਿਤਸਰ ਵਿਖੇ ਐਨ. ਆਰ. ਆਈ. ਤੇ ਹਮਲੇ ਵਿਚ ਸ਼ਾਮਲ ਬਦਮਾਸ਼ਾਂ ਨੰੁ ਹਥਿਆਰ ਬਰਾਮਦਗੀ ਲਈ ਲਿਜਾਉਣ ਮੌਕੇ ਬਦਮਾਸ਼ਾਂ ਕੀਤੀ ਪੁਲਸ ਤੇ ਹੀ ਫਾਇਰਿੰਗ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਜੇਠੂਵਾਲ ’ਚ ਗੈਂਗਸਟਰਾਂ ਅਤੇ ਪੁਲਸ ਵਿਚਾਲੇ ਐਨਕਾਊਂਟਰ ਹੋਇਆ ਹੈ। ਉਕਤ ਘਟਨਾਕ੍ਰਮ ਉਸ ਸਮੇਂ ਵਾਪਰਿਆ ਜਦੋਂ ਪੁਲਸ ਵਲੋਂ ਸੁਖਚੈਨ ਸਿੰਘ ’ਤੇ ਫਾਈਰਿੰਗ ਕਰਨ ਵਾਲੇ 2 ਬਦਮਾਸ਼ਾਂ ਨੂੰ ਹਥਿਆਰ ਬਰਾਮਦ ਕਰਨ ਲਈ ਲਿਜਾਇਆ ਗਿਆ ਸੀ ਤਾਂ ਮੌਕੇ ’ਤੇ ਪਹੁੰਚੇ ਬਦਮਾਸ਼ਾਂ ਨੇ ਪੁਲਸ ’ਤੇ ਹੀ ਫਾਈਰਿੰਗ ਕਰ ਦਿੱਤੀ, ਜਿਸ ’ਚ ਪੁਲਸ ਦੀ ਜਵਾਬੀ ਫਾਈਰਿੰਗ ’ਚ ਦੋਵੇ ਜਖ਼ਮੀ ਹੋ ਗਏ।ਦੱਸਣਯੋਗ ਹੈ ਕਿ ਬੀਤੇ ਸ਼ਨੀਵਾਰ ਨੂੰ ਐਨਆਰਆਈ ਸੁਖਚੈਨ ਸਿੰਘ ਦੇ ਘਰ ਜ਼ਬਰੀ ਦਾਖ਼ਲ ਹੋਕੇ ਉਸਨੂੰ ਪਰਿਵਾਰਕ ਮੈਬਰਾਂ ਦੇ ਸਾਹਮਣੇ ਗੋਲ਼ੀਆਂ ਮਾਰੀਆਂ ਸਨ। ਸੁਖਚੈਨ ਨੂੰ ਗੰਭੀਰ ਰੂਪ ’ਚ ਜਖ਼ਮੀ ਕਰਨ ਤੋਂ ਬਾਅਦ ਦੋਵੇਂ ਫਾਈਰਿੰਗ ਕਰਦੇ ਫਰਾਰ ਹੋ ਗਏ ਸਨ।
