ਪਾਕਿਸਤਾਨ ਵਿਚ ਬੰਦੂਕਾਂ ਨਾਲ ਲੈਸ ਵਿਅਕਤੀਆਂ ਨੇ ਸਕੂਲ ਵੈਨ ’ਤੇ ਗੋਲੀਆਂ ਚਲਾ ਕੇ ਉਤਾਰਿਆ 2 ਬੱਚਿਆਂ ਨੂੰ ਮੌਤ ਦੇ ਘਾਟ

ਦੁਆਰਾ: Punjab Bani ਪ੍ਰਕਾਸ਼ਿਤ :Thursday, 22 August, 2024, 07:18 PM

ਪਾਕਿਸਤਾਨ ਵਿਚ ਬੰਦੂਕਾਂ ਨਾਲ ਲੈਸ ਵਿਅਕਤੀਆਂ ਨੇ ਸਕੂਲ ਵੈਨ ’ਤੇ ਗੋਲੀਆਂ ਚਲਾ ਕੇ ਉਤਾਰਿਆ 2 ਬੱਚਿਆਂ ਨੂੰ ਮੌਤ ਦੇ ਘਾਟ
ਲਾਹੌਰ : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਵੀਰਵਾਰ ਨੂੰ ਬੰਦੂਕਧਾਰੀਆਂ ਨੇ ਇਕ ਸਕੂਲ ਵੈਨ ’ਤੇ ਗੋਲੀਬਾਰੀ ਕਰ ਦਿੱਤੀ ਜਿਸ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਇਹ ਘਟਨਾ ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਅਟਕ ਜ਼ਿਲ੍ਹੇ ਦੇ ਢੇਰੀ ਕੋਟ ਇਲਾਕੇ ਵਿੱਚ ਵਾਪਰੀ। ਪੁਲੀਸ ਮੁਤਾਬਕ ਸਕੂਲ ਵੈਨ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਸੀ ਕਿ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਗੋਲੀ ਚਲਾ ਦਿੱਤੀ ਗਈ।