ਪੰਜਾਬ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਵਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਪੋਲ ਖੋਲ ਝੰਡਾ ਮਾਰਚ ਕਰਨ ਤੇ ਕੀਤੀਆਂ ਜਾ ਸਕਦੀਆਂ ਨੇ ਵਿਚਾਰਾਂ

ਪੰਜਾਬ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਵਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਪੋਲ ਖੋਲ ਝੰਡਾ ਮਾਰਚ ਕਰਨ ਤੇ ਕੀਤੀਆਂ ਜਾ ਸਕਦੀਆਂ ਨੇ ਵਿਚਾਰਾਂ
ਪਟਿਆਲਾ 23 ਅਗਸਤ ( ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1680) ਅਤੇ ਸਬੰਧਤ ਜਥੇਬੰਦੀਆਂ ਦੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਸਮੇਤ ਕੰਟਰੈਕਟ, ਆਊਟ ਸੋਰਸ, ਡੇਲੀਵੇਜਿਜ਼, ਸਫਾਈ ਸੇਵਕ ਮੁਲਾਜਮਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਟਕਰਾਓ ਨੀਤੀ ਵਿਰੁੱਧ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਖਰਾਬ ਮੋਸਮ ਦੇ ਬਾਵਜੂਦ ਵੀ ਇਨ੍ਹਾਂ ਦੀ ਅਰਥੀ ਫੁੱਕ ਰੋਹ ਭਰਪੂਰ ਰੈਲੀ ਕੀਤੀ, ਅਗਵਾਈ ਕਰ ਰਹੇ ਆਗੂਆਂ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਸਵਰਨ ਸਿੰਘ ਬੰਗਾ, ਨਾਰੰਗ ਸਿੰਘ, ਰਾਮ ਲਾਲ ਰਾਮਾ, ਇੰਜੀ: ਸੰਤੋਖ ਸਿੰਘ ਬੋਪਾਰਾਏ ਨੇ ਕਿਹਾ ਕਿ ਜ਼ੋ ਭਗਵੰਤ ਮਾਨ ਕਹਿੰਦਾ ਸੀ ਕਿ ਹੁਣ ਸਰਕਾਰਾਂ ਪਿੰਡਾਂ ਤੋਂ ਚਲਣਗੀਆਂ, ਅਗਰੇਜ਼ ਇੱਥੇ ਨੌਕਰੀਆਂ ਕਰਨ ਆਉਣਗੇ, ਹਰਾ ਪੈਨ ਕਰਾਂਤੀ ਲਿਆਵੇਗਾ, ਪੁਰਾਣੀ ਪੈਨਸ਼ਨ ਬਹਾਲ ਹੋਣਗੀਆਂ, ਸਾਰੇ ਕੱਚੇ ਕਰਮੀ ਪੱਕੇ ਹੋਣਗੇ, ਖਾਲੀ ਅਸਾਮੀਆਂ ਭਰੀਆ ਜਾਣਗੀਆਂ, ਘੱਟੋਘੱਟ ਉਜਰਤਾ ਵਿੱਚ ਵਾਧਾ ਹੋਵੇਗਾ ਤੇ ਪੈਨਸ਼ਨਰਾਂ ਗੁਣਖੰਡ 2.59 ਮਿਲੇਗਾ, ਘਰਘਰ ਨੌਕਰੀਆਂ ਮਿਲਣਗੀਆਂ, ਹੁਣ ਉਹੀ ਮੁੱਖ ਮੰਤਰੀ ਬੁਲਟ ਪਰੂਫ ਕੈਬਨ ਵਿੱਚੋਂ ਕੌਮ ਨੂੰ ਸੰਬੋਧਨ ਕਰ ਰਿਹਾ ਹੈ। ਮੁਲਾਜਮਾਂ, ਪੈਨਸ਼ਨਰਾਂ, ਕੱਚੇ ਮੁਲਾਜਮਾਂ ਦੀਆਂ ਹਰ ਪੱਖੀ ਯੋਗ ਤੇ ਹੱਕੀ ਮੰਗਾਂ ਤੇ ਸਤ ਮੀਟਿੰਗਾਂ ਦੇ ਕੇ ਟਾਲ ਮਟੋਲ ਕਰ ਰਿਹਾ ਮੁੱਖ ਮੰਤਰੀ ਮੁਲਾਜਮ, ਪੈਨਸ਼ਨਰ ਆਗੂਆਂ ਦਾ ਸਾਹਮਣਾ ਕਰਨ ਤੋਂ ਟਾਲਾ ਵਟ ਰਿਹਾ ਹੈ।
ਇੱਥੇ ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਸਾਂਝੇ ਫਰੰਟ ਵਲੋਂ ਦਿੱਤੇ ਸੱਦੇ ਤੇ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ ਮੁਲਾਜਮ ਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਆਪ ਸਰਕਾਰ ਦਾ ਪਿੱਟ ਸਿਆਪਾ ਕੀਤਾ ਤੇ ਅਰਥੀ ਮੋਢਿਆ ਤੇ ਚੁੱਕ ਕੇ ਮਾਰਚ ਕਰਕੇ ਮੇਨ ਸੜ ਤੇ ਅਗਨ ਭੇਂਟ ਕੀਤੀ। ਇਸ ਮੌਕੇ ਤੇ ਹੋਰ ਜ਼ੋ ਆਗੂ ਤੇ ਮੈਂਬਰ ਹਾਜਰ ਸਨ ਉਹਨਾਂ ਵਿੱਚ ਭਿੰਦਰ ਸਿੰਘ ਚਹਿਲ, ਵਿਪਨ ਕੁਮਾਰ, ਕਰਮਚੰਦ ਗਾਂਧੀ, ਪ੍ਰੀਤਮ ਚੰਦ ਠਾਕੁਰ, ਰਾਜਿੰਦਰ ਕੁਮਾਰ ਸਨੌਰ, ਉਤਮ ਸਿੰਘ ਬਾਗੜੀ, ਮੁਲਖ ਰਾਜ, ਹਰਸਰਨਜੀਤ ਕੌਰ, ਨਿਸ਼ਾ ਰਾਣੀ, ਬਲਵਿੰਦਰ ਕੌਰ, ਦੀਪ ਚੰਦ ਹੰਸ, ਅਸ਼ੋਕ ਕੁਮਾਰ ਬਿੱਟੂ, ਦਰਸ਼ੀ ਕਾਂਤ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਰਾਜੇਸ਼ ਗੋਲੂ, ਲਖਵੀਰ ਸਿੰਘ, ਮੋਧ ਨਾਥ, ਹਰਬੰਸ ਸਿੰਘ, ਸੁਭਾਸ਼, ਪ੍ਰਕਾਸ਼ ਲੁਬਾਣਾ, ਸੁਰਜ ਯਾਦਵ, ਬਲਬੀਰ ਸਿੰਘ, ਕਰਮਜੀਤ ਸਿੰਘ, ਬੰਸੀ ਲਾਲ, ਸ਼ਿਵ ਚਰਨ, ਅਮਰਜੀਕ ਸਿੰਘ, ਸਤਿਨਰਾਇਣ ਗੋਨੀ, ਉਂਕਾਰ ਦਮਨ, ਸੁਖਦੇਵ ਸੁੱਖੀ, ਮੱਖਣ ਸਿੰਘ, ਲਖਵੀਰ ਲੱਕੀ, ਰਾਜੇਸ਼ ਕੁਮਾਰ, ਕਵਲਜੀਤ ਸਿੰਘ, ਅਮਰਨਾਥ, ਮੇਘ ਰਾਜ, ਸ਼ਿਵ ਕੁਮਾਰ ਮੋਨੀ ਆਦਿ ਹਾਜਰ ਸਨ।
