ਜਿਲੇ ਅੰਦਰ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਵੇਗਾ ਅੱਖਾਂ ਦਾਨ ਕੌਮੀ ਪੰਦਰਵਾੜਾ

ਦੁਆਰਾ: Punjab Bani ਪ੍ਰਕਾਸ਼ਿਤ :Friday, 23 August, 2024, 02:34 PM

ਜਿਲੇ ਅੰਦਰ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਵੇਗਾ ਅੱਖਾਂ ਦਾਨ ਕੌਮੀ ਪੰਦਰਵਾੜਾ
ਨੇਤਰਦਾਨ ਨਾਲ ਜੁੜੇ ਭਰਮ ਲੋਕਾਂ ਦੇ ਮਨਾਂ ਵਿੱਚੋਂ ਦੂਰ ਕਰਨ ਉੱਤੇ ਜੋਰ ਦਿੱਤਾ ਜਾਵੇ :-ਸਿਵਲ ਸਰਜਨ ਡਾ. ਜਤਿੰਦਰ
ਕਾਂਸਲ
ਪਟਿਆਲਾ 25 ਅਗਸਤ ( ) ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਵੱਲੋਂ ਅੱਖ ਦਾਨ ਕਰਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਦਫਤਰ ਵਿੱਚ ਹੋਰ ਅਧਿਕਾਰੀਆਂ ਨਾਲ ਮਿਲ ਕੇ ਪੋਸਟਰ ਜਾਰੀ ਕੀਤਾ ਗਿਆ।ਇਸ ਮੌਕੇ ਜਿਲਾ ਪ੍ਰੋਗਰਾਮ ਅਫਸਰ ਰਾਸ਼ਟਰੀ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਡਨੈਂਸ ਡਾ. ਐਸ.ਜੇ ਸਿੰਘ,, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਜ਼ਸਜੀਤ ਕੌਰ, ਅਪਥਾਲਮਿਕ ਅਫਸਰ ਸ਼ਕਤੀ ਖੰਨਾ ,ਸੁਸ਼ਮਾ ਸ਼ਰਮਾ,ਸੀਮਾ ਰਾਣੀ,ਅਨੀਤਾ ਖੰਨਾ,ਲਵਲੀਨ ਸ਼ਰਮਾ,ਸਨੇਹ ਲਤਾ,ਪਰਮਜੀਤ ਕੌਰ,ਸਤੀਸ਼ ਕੁਮਾਰ, ਮਨੀਸ਼ਾ ਕਮਾਰੀ ਅਪਰੇਟਰ ਆਦਿ ਹਾਜ਼ਰ ਸਨ। ਡਾ. ਜਤਿੰਦਰ ਕਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਰਨ ਉਪਰੰਤ ਅੱਖ ਦਾਨ ਕਰਨ ਦੀ ਜਾਗਰੂਕਤਾ ਪੈਦਾ ਕਰਨ ਲਈ 25 ਅਗਸਤ ਤੋਂ 8 ਸਤੰਬਰ ਤੱਕ ਅੱਖਦਾਨ ਜਾਗਰੂਕਤਾ ਪੰਦਰਵਾੜਾ ਮਨ੍ਹਾਇਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਅੱਖਾਂ ਦਾਨ ਸਿਰਫ ਮੌਤ ਤੋਂ ਬਾਅਦ ਹੀ ਹੁੰਦੀਆਂ ਹਨ, ਅੱਖਾਂ ਦਾਨ ਕਰਨ ਨਾਲ ਇੱਕ ਵਿਅਕਤੀ ਦੋ ਵਿਅਕਤੀਆਂ ਦੀ ਜਿੰਦਗੀ ਰੋਸ਼ਨ ਕਰ ਸਕਦਾ ਹੈ। ਅੱਖਾਂ ਦਾਨ ਮੌਤ ਤੋਂ 4 ਤੋਂ 6 ਘੰਟਿਆਂ ਦੇ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ।ਕਿਸੇ ਵੀ ਉਮਰ ਦਾ ਵਿਅਕਤੀ ਚਾਹੇ ਉਸਦੇ ਐਨਕਾਂ ਲੱਗੀਆ ਹੋਣ, ਅੱਖਾਂ ਦੇ ਅਪਰੇਸ਼ਨ ਹੋਏ ਹੋਣ, ਅੱਖਾਂ ਵਿੱਚ ਲੈਂਜ ਪਾਏ ਹੋਣ ਜਾਂ ਬੀ.ਪੀ. ਅਤੇ ਸ਼ੁਗਰ ਦਾ ਮਰੀਜ਼ ਹੈ, ਵੀ ਅੱਖ ਦਾਨ ਕਰ ਸਕਦਾ ਹੈ।ਮੌਤ ਉਪਰੰਤ ਅੱਖਾਂ ਦਾਨ ਲਈ ਅੱਖ ਬੈਂਕ ਦੀ ਟੀਮ ਅੱਖਾਂ ਦਾਨ ਕਰਨ ਵਾਲੇ ਵਿਅਕਤੀ ਦੇ ਘਰ ਜਾਂਦੀ ਹੈ ਅਤੇ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ 10-15 ਮਿੰਟਾਂ ਵਿੱਚ ਹੀ ਮੁਕੰਮਲ ਕਰ ਲਈ ਜਾਂਦੀ ਹੈ ਅਤੇ ਨਕਲੀ ਅੱਖਾਂ ਲਗਾ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਅੰਤਿਮ ਦਰਸ਼ਨ ਵੇਲੇ ਬੁਰਾ ਨਾ ਲੱਗੇ।ਜਿਹਨਾਂ ਮਰੀਜਾਂ ਨੂੰ ਐਚ. ਆਈ.ਵੀ./ ਏਡਜ, ਬਲੱਡ ਕੈਂਸਰ , ਦਿਮਾਗੀ ਬੁਖਾਰ ਅਤੇ ਕਾਲਾ ਪੀਲੀਆ ਹੈ ਉਹ ਅੱਖਾਂ ਦਾਨ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਅੱਖਦਾਨ ਨੂੰ ਲੋਕ ਲਹਿਰ ਬਣਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਅੱਖਾਂ ਲੈਣ ਅਤੇ ਅੱਖਾਂ ਦਾਨ ਦੇਣ ਵਾਲਿਆਂ ਦੇ ਵਿਚਲੇ ਅੰਤਰ ਨੂੰ ਘਟਾਇਆ ਜਾ ਸਕੇ। ਉਹਨਾਂ ਕਿਹਾ ਕਿ ਵੱਖ-ਵੱਖ ਥਾਂਵਾਂ ਤੇ ਅੱਖਾਂ ਦੀ ਜਾਂਚ ਅਤੇ ਇਲਾਜ ਸਬੰਧੀ ਕੈਂਪ ਲਗਾਏ ਜਾਣਗੇ,ਉੱਥੇ ਹੀ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਲੋਕਾਂ ਨੂੰ ਅੱਖਾਂ ਦਾਨ ਕਰਨ ਸਬੰਧੀ ਜਾਗਰੂਕ ਕੀਤਾ ਜਾਵੇਗਾ।ਸਬ ਡਿਵੀਜਨਲ ਹਸਪਤਾਲ ਰਾਜਪੁਰਾ,ਸਮਾਣਾ,ਨਾਭਾ ਦੇ ਮੋਰਚਰੀ ਕੇਂਦਰਾਂ ਦੇ ਬਾਹਰ ਐਨ.ਜੀ.ੳ ਦੀ ਮੱਦਦ ਨਾਲ ਰਿਸ਼ਤੇਦਾਰਾਂ ਨਾਲ ਕੋਸਲਿੰਗ ਕਰਕੇ ਅੱਖ ਦਾਨ ਲਈ ਪ੍ਰੇਰਿਤ ਕੀਤਾ ਜਾਵੇਗਾ । ਅਪਥਾਲਮਿਕ ਅਫਸਰ ਸ਼ਕਤੀ ਖੰਨਾ ਨੇ ਦੱਸਿਆ ਕਿ ਅੱਖ ਦਾਨ ਕਰਨ ਲਈ ਨੇੜੇ ਦੇ ਅੱਖਦਾਨ ਕੇਂਦਰ ਜਾਂ 104 ਟੋਲ ਫ੍ਰੀ ਹੈਲਪਲਾਈਨ ਤੇ ਵੀ ਕਾਲ ਕਰਕੇ ਅੱਖਾਂ ਦਾਨ ਕੀਤੀਆ ਜਾ ਸਕਦੀਆਂ ਹਨ।