ਭਾਰਤੀ ਸਟਾਰ ਅਥਲੀਟ ਨੀਰਜ ਚੋਪੜਾ ਫਿਰ 90 ਮੀਟਰ ਦੇ ਨਿਸ਼ਾਨੇ ਤੋਂ ਖੁੰਝਿਆ

ਭਾਰਤੀ ਸਟਾਰ ਅਥਲੀਟ ਨੀਰਜ ਚੋਪੜਾ ਫਿਰ 90 ਮੀਟਰ ਦੇ ਨਿਸ਼ਾਨੇ ਤੋਂ ਖੁੰਝਿਆ
ਨਵੀਂ ਦਿੱਲੀ : ਭਾਰਤੀ ਸਟਾਰ ਅਥਲੀਟ ਨੀਰਜ ਚੋਪੜਾ ਫਿਰ 90 ਮੀਟਰ ਦੇ ਨਿਸ਼ਾਨੇ ਤੋਂ ਖੁੰਝ ਗਿਆ ਹੈ। ਜੈਵਲਿਨ ਥਰੋਅ ਅਥਲੀਟ ਨੀਰਜ ਨੇ ਸੀਜ਼ਨ ਦੇ ਸਰਵੋਤਮ ਥਰੋਅ ਨਾਲ ਲੁਸਾਨੇ ਡਾਇਮੰਡ ਲੀਗ 2024 ਵਿੱਚ ਦੂਜਾ ਸਥਾਨ ਹਾਸਲ ਕੀਤਾ। ਉਸ ਨੇ 89.49 ਮੀਟਰ ਸੁੱਟ ਕੇ ਆਪਣਾ ਪੈਰਿਸ ਓਲੰਪਿਕ ਰਿਕਾਰਡ ਤੋੜਿਆ। ਐਂਡਰਸਨ ਪੀਟਰਸ ਪਹਿਲੇ ਸਥਾਨ `ਤੇ ਰਹੇ। ਉਸ ਨੇ ਮੀਟ ਰਿਕਾਰਡ ਨਾਲ 90.61 ਮੀਟਰ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ। ਨੀਰਜ ਨੇ ਪੈਰਿਸ ਓਲੰਪਿਕ ਵਿੱਚ 89.45 ਮੀਟਰ ਥਰੋਅ ਨਾਲ ਦੂਜੇ ਸਥਾਨ ’ਤੇ ਰਹਿ ਕੇ ਚਾਂਦੀ ਦਾ ਤਗ਼ਮਾ ਜਿੱਤਿਆ।ਜੈਕਬ ਵਡਲੇਜ ਅਤੇ ਨੀਰਜ ਚੋਪੜਾ ਨੂੰ ਇੱਥੋਂ ਦੇ ਹਾਲਾਤਾਂ ਨਾਲ ਜੂਝਣਾ ਪਿਆ। ਕਿਉਂਕਿ ਚੈੱਕ ਗਣਰਾਜ ਦੇ ਥਰੋਅਰ ਵਡਲੇਜ 7ਵੇਂ ਨੰਬਰ `ਤੇ ਰਹੇ। ਨੀਰਜ ਨੇ 82.10 ਦੇ ਥਰੋਅ ਨਾਲ ਸ਼ੁਰੂਆਤ ਕੀਤੀ। ਅਤੇ ਰਾਉਂਡ 1 ਦੇ ਅੰਤ ਵਿੱਚ ਚੌਥੇ ਸਥਾਨ `ਤੇ ਸੀ। ਐਂਡਰਸਨ ਪੀਟਰਸ ਨੇ 86.36 ਦੇ ਸ਼ਾਨਦਾਰ ਥਰੋਅ ਨਾਲ ਸ਼ੁਰੂਆਤੀ ਬੜ੍ਹਤ ਹਾਸਲ ਕੀਤੀ, ਜਦੋਂ ਕਿ ਜੈਕਬ ਵਡਲੇਜ਼ ਨੇ ਸ਼ੁਰੂਆਤ ਵਿੱਚ ਸੰਘਰਸ਼ ਕੀਤਾ।
