ਪਟਨਾ ਵਿਚ ਰਾਖਵੇਂਕਰਨ ਦੇ ਮੁੱਦੇ ‘ਤੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਲਾਠੀਚਾਰਜ ਕਰਦਿਆਂ ਪੁਲਸ ਨੇ ਗਲਤੀ ਨਾਲ ਐੱਸਡੀਐੱਮ ਨੂੰ ਵੀ ਜੜੀ ਡਾਂਗ

ਪਟਨਾ ਵਿਚ ਰਾਖਵੇਂਕਰਨ ਦੇ ਮੁੱਦੇ ‘ਤੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਲਾਠੀਚਾਰਜ ਕਰਦਿਆਂ ਪੁਲਸ ਨੇ ਗਲਤੀ ਨਾਲ ਐੱਸਡੀਐੱਮ ਨੂੰ ਵੀ ਜੜੀ ਡਾਂਗ
ਪਟਨਾ : ਭਾਰਤ ਦੇਸ਼ ਵਿਚ ਦਿੱਤੇ ਬੰਦ ਦੇ ਸੱਦੇ ਦੇ ਚਲਦਿਆਂ ਪਟਨਾ ਵਿਚ ਰਾਖਵੇਂਕਰਨ ਦੇ ਮੁੱਦੇ ‘ਤੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਲਾਠੀਚਾਰਜ ਕਰਦਿਆਂ ਪੁਲਸ ਨੇ ਗਲਤੀ ਨਾਲ ਐੱਸਡੀਐੱਮ ਨੂੰ ਵੀ ਡਾਂਗ ਜੜ੍ਹ ਦਿੱਤੀ। ਦੱਸਣਯੋਗ ਹੈ ਕਿ ਬੰਦ ਦਾ ਸਮਰਥਨ ਕਰ ਰਹੇ ਲੋਕ ਬੁੱਧਵਾਰ ਸਵੇਰ ਤੋਂ ਹੀ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਦਰਅਸਲ, ਭਾਰਤ ਬੰਦ ਕਾਰਨ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਬੰਦ ਦੌਰਾਨ ਪਟਨਾ ਵਿੱਚ ਸਮਰਥਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਕੀਤਾ, ਪਰ ਇਸ ਦੌਰਾਨ ਪੁਲਿਸ ਮੁਲਾਜ਼ਮ ਨੇ ਐਸਡੀਐਮ ਨੂੰ ਡੰਡਾ ਜੜ ਦਿੱਤਾ। ਇਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਡੰਡਾ ਵੱਜਣ ਤੋਂ ਬਾਅਦ ਐਸਡੀਐਮ ਪੁਲਿਸ ਮੁਲਾਜ਼ਮਾਂ ਨੂੰ ਆਖਦਾ ਵਿਖਾਈ ਦੇ ਰਿਹਾ ਹੈ ਕਿ ਤੁਸੀਂ ਇਹ ਕੀ ਕਰ ਰਹੇ ਹੋ। ਵੀਡੀਓ ਵਿਚ ਵੇਖਿਆ ਜਾ ਸਕਦੀ ਹੈ ਕਿ ਡਾਂਗ ਮਾਰਨ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਆਪਣੀ ਗਲਤੀ ਦਾ ਪਤਾ ਲੱਗਦਾ ਹੈ। ਇਸ ਤੋਂ ਬਾਅਦ ਉਹ ਇਧਰ-ਉਧਰ ਹੋਣ ਦੀ ਕੋਸ਼ਿਸ਼ ਕਰਦਾ ਹੈ ਪਰ ਐਸਡੀਐਮ ਉਸ ਵੱਲ ਹੱਥ ਕਰਕੇ ਆਖਦਾ ਦਿੱਸ ਰਿਹਾ ਹੈ ਕਿ ਉਹ ਇਹ ਕੀ ਕਰ ਰਿਹਾ ਹੈ।
