ਭੈਣ ਕੋਲ ਭੋਪਾਲ ਤੋਂ ਰੱਖੜੀ ਬੰਨ੍ਹਵਾਉਣ ਲਈ ਆਏ ਭਰਾ ਦਾ ਹੋਇਆ ਬੱਚਿਆਂ ਦੇ ਝਗੜੇ ਵਿਚ ਗੁਆਂਢੀਆਂ ਵਲੋਂ ਕਤਲ

ਦੁਆਰਾ: Punjab Bani ਪ੍ਰਕਾਸ਼ਿਤ :Wednesday, 21 August, 2024, 06:04 PM

ਭੈਣ ਕੋਲ ਭੋਪਾਲ ਤੋਂ ਰੱਖੜੀ ਬੰਨ੍ਹਵਾਉਣ ਲਈ ਆਏ ਭਰਾ ਦਾ ਹੋਇਆ ਬੱਚਿਆਂ ਦੇ ਝਗੜੇ ਵਿਚ ਗੁਆਂਢੀਆਂ ਵਲੋਂ ਕਤਲ
ਤਰਨਤਾਰਨ : ਪੰਜਾਬ ਦੇ ਸ਼ਹਿਰ ਤਰਨਤਾਰਨ ਦੇ ਮੁਹੱਲਾ ਮੁਰਾਦਪੁਰਾ ਵਿਖੇ ਭੈਣ ਕੋਲੋਂ ਰੱਖੜੀ ਬਣਵਾਉਣ ਆਏ ਭਰਾ ਦੀ ਗੁਆਂਡੀਆਂ ਵੱਲੋਂ ਤੇਜ਼ਧਾਰ ਹਥਿਆਰ ਅਤੇ ਕੁਟਮਾਰ ਕਰਦੇ ਹੋਏ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ 4 ਵਿਅਕਤੀਆਂ ਨੂੰ ਨਾਮਜਦ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ । ਅਜੇ ਪੁੱਤਰ ਜਗਦੀਸ਼ ਵਾਸੀ ਮੁਰਾਦਪੁਰ ਤਰਨ ਤਰਨ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸਦਾ ਛੋਟਾ ਭਰਾ ਸੰਜੂ (24) ਜੋ ਭੋਪਾਲ ਵਿਖੇ ਪਤਨੀ ਸਮੇਤ ਰਹਿੰਦਾ ਹੈ ਰੱਖੜੀ ਬੰਨ੍ਹਵਾਉਣ ਲਈ ਤਰਨਤਾਰਨ ਆਪਣੇ ਘਰ ਆਇਆ ਸੀ।ਰੱਖੜੀ ਵਾਲੀ ਰਾਤ 8 ਵਜੇ ਉਸਦੇ ਭਰਾ ਸੰਜੂ ਅਤੇ ਗੋਪੀ ਘਰੋਂ ਬਾਹਰ ਘੁੰਮਣ ਲਈ ਨਿਕਲੇ ਸਨ ਤਾਂ ਰਸਤੇ ਵਿੱਚ ਗਵਾਂਡ ਰਹਿੰਦੇ ਸੰਜੂ, ਮਿਰਜਾ, ਸ਼ੰਭੂ ਪੁੱਤਰਾਨ ਬਨਵਾਰੀ ਰਾਮ ਅਤੇ ਸੁਭਾਸ਼ ਪੁੱਤਰ ਗੰਗੂਰਾਮ ਨਿਵਾਸੀ ਮੁਰਾਦਪੁਰ ਵੱਲੋਂ ਉਸ ਦੇ ਭਰਾ ਸੰਜੂ ਨੂੰ ਗਵਾਂਡੀਆਂ ਵੱਲੋਂ ਤੇਜ਼ਧਾਰ ਲੋਹੇ ਦੀ ਵਸਤੂ ਨਾਲ ਜਖਮੀ ਕਰ ਦਿੱਤਾ ਗਿਆ ਅਤੇ ਗੁੱਜੀਆਂ ਸੱਟਾਂ ਲਗਾਈਆਂ ਸਨ।
ਜ਼ਖਮੀ ਹਾਲਤ ਵਿੱਚ ਸੰਜੂ ਨੂੰ ਜਦੋਂ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚਾਰੇ ਮੁਲਜਮ ਮੌਕੇ ਤੋਂ ਫਰਾਰ ਹੋ ਗਏ। ਭਰਾ ਅਜੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਹਮਲੇ ਦੇ ਪਿੱਛੇ ਵਜਹਾ ਰੰਜਸ਼ ਇਹ ਹੈ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਬੱਚਿਆਂ ਦੀ ਗੁਆਂਡੀਆਂ ਦੇ ਬੱਚਿਆਂ ਨਾਲ ਮਮੂਲੀ ਝਗੜਾ ਹੋਇਆ ਸੀ, ਜਿਸ ਸਬੰਧੀ ਉਹਨਾਂ ਵੱਲੋਂ ਮੁਆਫੀ ਵੀ ਮੰਗ ਲਈ ਗਈ ਸੀ ਅਤੇ ਰਾਜੀਨਾਮਾ ਵੀ ਹੋ ਗਿਆ ਸੀ ਪਰੰਤੂ ਬਾਵਜੂਦ ਉਸਦੇ ਭਰਾ ਦਾ ਕਤਲ ਕਰ ਦਿੱਤਾ ਗਿਆ।