ਪੰਜਾਬ ਏਡਿਡ ਸਕੂਲ ਅਧਿਆਪਕ ਤੇ ਹੋਰ ਕਰਮਚਾਰੀ ਯੂਨੀਅਨ ਦੀ ਨਵੀਂ ਐਡਹਾਕ ਕਮੇਟੀ ਦੀ ਹੋਈ ਚੋਣ

ਦੁਆਰਾ: Punjab Bani ਪ੍ਰਕਾਸ਼ਿਤ :Sunday, 25 August, 2024, 03:41 PM

ਪੰਜਾਬ ਏਡਿਡ ਸਕੂਲ ਅਧਿਆਪਕ ਤੇ ਹੋਰ ਕਰਮਚਾਰੀ ਯੂਨੀਅਨ ਦੀ ਨਵੀਂ ਐਡਹਾਕ ਕਮੇਟੀ ਦੀ ਹੋਈ ਚੋਣ
– ਗੁਰਮੀਤ ਸਿੰਘ ਮਦਨੀਪੁਰ ਕਨਵੀਨਰ ਤੇ ਸ਼ਰਨਜੀਤ ਸਿੰਘ ਕੁਰਾਲੀ ਨੂੰ ਚੁਣਿਆ ਜਨਰਲ ਸਕੱਤਰ
ਪਟਿਆਲਾ: ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਰਾਮਗੜੀਆ ਸੀਨੀਅਰ ਸੈਕੈਂਡਰੀ ਸਕੂਲ ਫਗਵਾੜਾ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਐਨ ਸੈਣੀ ਦੀ ਅਗਵਾਈ ਵਿੱਚ ਕੀਤੀ ਗਈ l ਇਸ ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਐੱਨ ਐਨ ਸੈਣੀ ਵੱਲੋਂ ਮੌਜੂਦਾ ਜਥੇਬੰਦੀ ਨੂੰ ਭੰਗ ਕਰਕੇ ਐਡਹਾਕ ਕਮੇਟੀ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ l ਇਸ ਮੌਕੇ ਪੰਜਾਬ ਦੇ ਵੱਖ- ਜਿਲਿਆਂ ਤੋਂ ਆਏ ਜਿਲਾ ਪ੍ਰਧਾਨ, ਜਿਲਾ ਸਕੱਤਰਾਂ ਅਤੇ ਸੂਬਾ ਕਮੇਟੀ ਮੈਂਬਰਾਂ ਵੱਲੋਂ 11 ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਸਰਬ ਸੰਮਤੀ ਨਾਲ ਗੁਰਮੀਤ ਸਿੰਘ ਮਦਨੀਪੁਰ ਲੁਧਿਆਣਾ ਨੂੰ ਕਮੇਟੀ ਦਾ ਕਨਵੀਨਰ, ਸ਼ਰਨਜੀਤ ਸਿੰਘ ਕੁਰਾਲੀ ਨੂੰ ਜਨਰਲ ਸਕੱਤਰ, ਹਰਦੀਪ ਸਿੰਘ ਢੀਡਸਾ ਨੂੰ ਪ੍ਰੈੱਸ ਸਕੱਤਰ, ਅਸ਼ੋਕ ਵਡੇਰਾ ਨੂੰ ਖਜਾਨਚੀ ਤੇ ਐਬਟ ਮਸੀਹ ਜਲੰਧਰ ਨੂੰ ਉਪ ਕਨਵੀਨਰ ਚੁਣਿਆ ਗਿਆ l ਜਦ ਕਿ ਐਨ ਐਨ ਸੈਣੀ ਅਤੇ ਗੁਰਚਰਨ ਸਿੰਘ ਚਾਹਲ ਨੂੰ ਐਡਹਾਕ ਕਮੇਟੀ ਦਾ ਸਰਪ੍ਰਸਤ, ਰਮੇਸ਼ ਦਸੂਹਾ, ਡਾਕਟਰ ਗੁਰਮੀਤ ਸਿੰਘ ਨਵਾਂਸ਼ਹਿਰ ਅਤੇ ਦਿਲਜੀਤ ਸਿੰਘ ਖਰੜ ਨੂੰ ਜਥੇਬੰਦੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ l ਇਸ ਤੋਂ ਇਲਾਵਾ ਰਣਜੀਤ ਸਿੰਘ ਅਨੰਦਪੁਰ ਸਾਹਿਬ, ਅਸ਼ਵਨੀ ਕੁਮਾਰ ਮਦਾਨ ਪਟਿਆਲਾ, ਪਰਮਜੀਤ ਸਿੰਘ ਗੁਰਦਾਸਪੁਰ, ਚਰਨਜੀਤ ਬਰਨਾਲਾ, ਜਗਜੀਤ ਸਿੰਘ ਗੁਜਰਾਲ ਅੰਮ੍ਰਿਤਸਰ, ਰਵਿੰਦਰਜੀਤ ਪੁਰੀ ਮਲੇਰਕੋਟਲਾ ਤੇ ਸੁਖਇੰਦਰ ਸਿੰਘ ਹੁਸ਼ਿਆਰਪੁਰ ਨੂੰ ਸੂਬਾ ਕਮੇਟੀ ਦਾ ਮੈਂਬਰ ਚੁਣਿਆ ਗਿਆ ਹੈ l ਇਸ ਤੋਂ ਪਹਿਲਾਂ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਐਨ ਐਨ ਸੈਣੀ ਅਤੇ ਸੂਬਾ ਸਰਪ੍ਰਸਤ ਗੁਰਚਰਨ ਸਿੰਘ ਚਾਹਲ ਨੇ ਜਥੇਬੰਦੀ ਦੀਆਂ ਪ੍ਰਾਪਤੀਆਂ ਤੇ ਇਤਿਹਾਸ ਬਾਰੇ ਜਾਣੂ ਕਰਵਾਇਆ l ਇਹਨਾਂ ਵੱਲੋਂ ਨਵੀਂ ਜਥੇਬੰਦੀ ਨੂੰ ਨਵੀਂ ਜਿੰਮੇਵਾਰੀ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ l ਇਸ ਮੌਕੇ ਰਜਿੰਦਰ ਸ਼ਰਮਾ ਨਵਾਂ ਸ਼ਹਿਰ, ਯਾਦਵਿੰਦਰ ਕੁਰਾਲੀ, ਕੁਲਵਰਨ ਸਿੰਘ, ਜਗਜੀਤ ਸਿੰਘ ਅੰਮ੍ਰਿਤਸਰ, ਕ੍ਰਿਸ਼ਨ ਕੁਮਾਰ ਫ਼ਰੀਦਕੋਟ, ਰਜਿੰਦਰ ਕਪੂਰਥਲਾ, ਸਰਬਜੀਤ ਸਿੰਘ ਹੁਸ਼ਿਆਰਪੁਰ, ਪਰਵੀਨ ਮੋਗਾ, ਦਲਜੀਤ ਸਿੰਘ ਬੋਲਾ, ਅਸ਼ਵਨੀ ਕੁਮਾਰ ਮਦਾਨ ਨਾਭਾ ਤੋਂ, ਸੁਰਿੰਦਰ ਆਨੰਦਪੁਰ, ਰਣਵੀਰ ਸਿੰਘ ਨੰਗਲ, ਲਖਵੀਰ ਸਿੰਘ ਧੂਰੀ, ਸਰਬਜੀਤ ਸਿੰਘ, ਨਰਿੰਦਰ ਸਿੰਘ ਤਰਨਤਾਰਨ ਪਰਮਜੀਤ ਸਿੰਘ ਲੁਧਿਆਣਾ, ਰਾਜਿੰਦਰ ਕੁਮਾਰ ਲੁਧਿਆਣਾ, ਤੇਜਿੰਦਰਪਾਲ ਸਿੰਘ ਲੁਧਿਆਣਾ ਤੇ ਹਰਜੀਤ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ l