ਸੂਟਕੇਸ ਵਿਚ ਬੰਦ ਇਕ ਬੱਚੀ ਦੀ ਲਾਸ਼ ਬਰਾਮਦ
ਦੁਆਰਾ: Punjab Bani ਪ੍ਰਕਾਸ਼ਿਤ :Saturday, 24 August, 2024, 04:31 PM

ਸੂਟਕੇਸ ਵਿਚ ਬੰਦ ਇਕ ਬੱਚੀ ਦੀ ਲਾਸ਼ ਬਰਾਮਦ
ਮੁਜ਼ੱਫਰਪੁਰ : ਬਿਹਾਰ `ਚ ਮੁਜ਼ੱਫਰਪੁਰ ਜਿ਼ਲ੍ਹੇ ਮਿਠਨਪੁਰਾ ਥਾਣਾ ਖੇਤਰ ਤੋਂ ਪੁਲਸ ਨੇ ਸ਼ਨੀਵਾਰ ਨੂੰ ਸੂਟਕੇਸ ਵਿਚ ਬੰਦ ਇਕ ਬੱਚੀ ਦੀ ਲਾਸ਼ ਬਰਾਮਦ ਕੀਤੀ ਹੈ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਸਥਾਨਕ ਲੋਕਾਂ ਤੋਂ ਮਿਲੀ ਸੂਚਨਾ ਦੇ ਆਧਾਰ `ਤੇ ਨਿਰਾਲਾ ਨਿਕੇਤਨ ਮਾਰਗ ਨੇੜੇ ਸੂਟਕੇਸ ਵਿਚ ਬੰਦ ਇਕ ਬੱਚੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਮ੍ਰਿਤਕ ਦੀ ਪਛਾਣ ਮਨੋਜ ਕੁਮਾਰ ਦੀ ਪੁੱਤਰੀ ਮਿਸਟੀ (3) ਦੇ ਰੂਪ ਵਿਚ ਕੀਤੀ ਗਈ ਹੈ। ਮਿਸਟੀ ਸ਼ੁੱਕਰਵਾਰ ਨੂੰ ਆਪਣੀ ਮਾਂ ਕਾਜਲ ਨਾਲ ਜਨਮ ਦਿਨ ਦੀ ਪਾਰਟੀ `ਚ ਸ਼ਾਮਲ ਹੋਣ ਲਈ ਨਿਕਲੀ ਸੀ ਪਰ ਘਰ ਵਾਪਸ ਨਹੀਂ ਪਰਤੀ।
