ਪਟਿਆਲਾ ਪੁਲਿਸ ਵੱਲੋਂ ਪਟਿਆਲਾ ਅਤੇ ਸਮਾਣਾ, ਪਾਤੜਾਂ ਏਰੀਆ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 03 ਮੈਂਬਰ ਕਾਬੂ

ਦੁਆਰਾ: Punjab Bani ਪ੍ਰਕਾਸ਼ਿਤ :Saturday, 24 August, 2024, 02:38 PM

ਪਟਿਆਲਾ ਪੁਲਿਸ ਵੱਲੋਂ ਪਟਿਆਲਾ ਅਤੇ ਸਮਾਣਾ, ਪਾਤੜਾਂ ਏਰੀਆ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 03 ਮੈਂਬਰ ਕਾਬੂ
ਚੋਰੀ ਦੇ 28 ਸਿਲੰਡਰ ਅਤੇ ਹੋਰ ਸਮਾਨ ਬ੍ਰਾਮਦ
ਪਟਿਆਲਾ : ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨਾਨਕ ਸਿੰਘ ਨੇ ਦੱਸਿਆਂ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਪੈਸਲ ਮੁਹਿੰਮ ਚਲਾਈ ਹੋਈ ਹੈ, ਜਿਸ ਦੇ ਤਹਿਤ ਸ੍ਰੀ ਯੁਗੇਸ ਸ਼ਰਮਾਂ ਪੀ.ਪੀ.ਐਸ, ਕਪਤਾਨ ਪੁਲਿਸ, ਇੰਨਵੈਸਟੀਗੇਸਨ ਪਟਿਆਲਾ, ਸ਼੍ਰੀ ਅਵਤਾਰ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ (ਡੀ) ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਪਟਿਆਲਾ ਦੀ ਟੀਮ ਵੱਲੋਂ ਸਮਾਣਾ, ਪਾਤੜਾਂ ਅਤੇ ਪਟਿਆਲਾ ਸ਼ਹਿਰ ਦੇ ਵੱਖ ਵੱਖ ਏਰੀਆ ਵਿਚੋਂ ਦੁਕਾਨਾ ਤੋੜ ਕੇ ਸਮਾਨ ਚੋਰੀ ਕਰਨ, ਮੋਬਾਇਲ ਫੋਨਾਂ ਦੀ ਖੋਹ, ਮੋਟਰਸਾਇਕਲ ਚੋਰੀ ਅਤੇ ਸਮਾਣਾ ਏਰੀਆ ਵਿੱਚ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਬਰਾਂ ਜਿੰਨ੍ਹਾ ਵਿੱਚ 1) ਗੁਰਪ੍ਰੀਤ ਸਿੰਘ ਪੁੱਤਰ ਨੈਬ ਸਿੰਘ ਵਾਸੀ ਪਿੰਡ ਮਰਦਾਂ ਹੇੜੀ ਥਾਣਾ ਸਦਰ ਸਮਾਣਾ ਜਿਲ੍ਹਾ ਪਟਿਆਲਾ 2) ਜਸਪ੍ਰੀਤ ਸਿੰਘ ਉਰਫ ਜੱਸ ਪੁੱਤਰ ਲੇਟ ਸੈਸੀ ਸਿੰਘ ਵਾਸੀ ਪਿੰਡ ਕਕਰਾਲਾ ਭਾਈ ਕਾ ਥਾਣਾ ਸਦਰ ਸਮਾਣਾ ਜਿਲ੍ਹਾ ਪਟਿਆਲਾ 3) ਜਸਪ੍ਰੀਤ ਸਿੰਘ ਉਰਫ ਲਵਪ੍ਰੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਪ੍ਰੇਮ ਸਿੰਘ ਵਾਲਾ ਥਾਣਾ ਸਦਰ ਸਮਾਣਾ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਹ ਗਿਰੋਹ ਵੱਲੋਂ ਮਿਤੀ 31-7-2024/1-08-2024 ਦੀ ਦਰਮਿਆਨੀ ਰਾਤ ਨੂੰ ਬਹਾਦਰਗੜ੍ਹ ਕਿਲਾ ਦੇ ਬਾਹਰ ਬਣੀ ਦੁਕਾਨਾ ਵਿੱਚ ਮੌਜੂਦ ਇੰਡੇਨ ਗੈਸ ਏਜੰਸੀ ਵਿੱਚੋਂ ਚੋਰੀ ਕੀਤੇ ਗਏ 28 ਸਿਲੰਡਰ ਬ੍ਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਹੈ ਅਤੇ ਇੰਨ੍ਹਾਂ ਵੱਲੋ ਚੋਰੀ ਦੀਆਂ ਵਾਰਦਾਤਾਂ ਵਿੱਚ ਵਰਤੀ ਜਾਂਦੀ ਇਕ ਸਵੀਫਟ ਡਿਜਾਇਰ ਗੱਡੀ ਨੂੰ ਵੀ ਬ੍ਰਾਮਦ ਕੀਤਾ ਗਿਆ ਹੈ।

ਗ੍ਰਿਫਤਾਰੀ ਅਤੇ ਬਰਾਮਦਗੀ: ਜਿੰਨ੍ਹਾ ਨੇ ਅੱਗੇ ਦੱਸਿਆ ਕਿਲਾ ਬਹਾਦਰਗੜ੍ਹ ਦੇ ਗੇਟ ਦੇ ਬਾਹਰ ਇੰਡੇਨ ਕੰਪਨੀ ਦੀ ਗੈਸ ਏਜੰਸੀ ਹੈ।

ਮਿਤੀ 31-7-2024/1-08-2024 ਦੀ ਦਰਮਿਆਨੀ ਰਾਤ ਨੂੰ ਕੁੱਝ ਨਾ ਮਾਲੂਮ ਵਿਅਕਤੀਆਂ ਵੱਲੋਂ ਇੰਡੇਨ ਗੈਸ ਏਜੰਸੀ ਦੇ ਸਟਰ ਦਾ ਤਾਲਾ ਤੌੜ ਕੇ ਉਸ ਵਿੱਚੋਂ 28 ਸਿਲੰਡਰ ਚੋਰੀ ਕਰ ਲਏ ਸਨ ਜੋ ਇਸ ਉੱਤੇ ਕਾਰਵਾਈ ਕਰਦਿਆਂ ਮੁੱਕਦਮਾ ਨੰ 95 ਮਿਤੀ 01-08-2024 ਅ/ਧ 331(4), 305 (a) ਥਾਣਾ ਸਦਰ ਪਟਿਆਲਾ ਵਿਖੇ ਦਰਜ ਕਰਕੇ ਤਫਤੀਸ ਸੁਰੂ ਕੀਤੀ ਗਈ ਸੀ। ਮਿਤੀ 23-08-2024 ਨੂੰ ਸੀ.ਆਈ.ਏ.ਪਟਿਆਲਾ ਦੀ ਟੀਮ ਦੇ ਏ.ਐਸ.ਆਈ. ਪਵਨ ਕੁਮਾਰ ਨੇ ਗੁਪਤ ਸੂਚਨਾ ਦੇ ਆਧਾਰ ਪਰ ਇਹ ਘਟਨਾ ਪਿਛਲੇ ਦੋਸੀਆਂ 1) ਗੁਰਪ੍ਰੀਤ ਸਿੰਘ ਪੁੱਤਰ ਨੈਬ ਸਿੰਘ ਵਾਸੀ ਪਿੰਡ ਮਰਦਾਂ ਹੇੜੀ ਥਾਣਾ ਸਦਰ ਸਮਾਣਾ ਜਿਲ੍ਹਾ ਪਟਿਆਲਾ,2) ਜਸਪ੍ਰੀਤ ਸਿੰਘ ਉਰਫ ਜੱਸ ਪੁੱਤਰ ਲੇਟ ਸੈਸੀ ਸਿੰਘ ਵਾਸੀ ਪਿੰਡ ਕਕਰਾਲਾ ਭਾਈ ਕਾ ਥਾਣਾ ਸਦਰ ਸਮਾਣਾ ਜਿਲ੍ਹਾ ਪਟਿਆਲਾ 3) ਜਸਪ੍ਰੀਤ ਸਿੰਘ ਉਰਫ ਲਵਪ੍ਰੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਪ੍ਰੇਮ ਸਿੰਘ ਵਾਲਾ ਥਾਣਾ ਸਦਰ ਸਮਾਣਾ ਜਿਲ੍ਹਾ ਪਟਿਆਲਾ ਨੂੰ ਡਕਾਲਾ ਚੂੰਗੀ ਸਲਿੱਪ ਰੋਡ ਨੇੜੇ ਬੀੜ ਤੋਂ ਸਵੀਫਟ ਡਿਜਾਇਰ ਗੱਡੀ ਸਮੇਤ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਦੋਸੀਆਂ ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਉਰਫ ਜੱਸ, ਜਸਪ੍ਰੀਤ ਸਿੰਘ ਉਰਫ ਲਵਪ੍ਰੀਤ ਸਿੰਘ ਪਾਸੋਂ ਚੋਰੀ ਕੀਤੇ ਗਏ 28 ਸਿਲੰਡਰ

ਬ੍ਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਹੈ।

ਗਿਰੋਹ ਬਾਰੇ ਜਾਣਕਾਰੀ : ਗ੍ਰਿਫਤਾਰ ਦੋਸੀਆਂ ਦਾ ਅਪਰਾਧਕ ਪਿਛੋਕੜ ਹੈ ਇਸ ਗਿਰੋਹ ਦੇ ਮੈਂਬਰਾਂ ਖਿਲਾਫ ਪਹਿਲਾ ਵੀ ਚੋਰੀ ਦੀਆਂ

ਵਾਰਤਾਦਾਂ ਦੇ ਕਈਂ ਮੁਕੱਦਮੇ ਦਰਜ ਹਨ ਜਿੰਨ੍ਹਾ ਵਿੱਚ ਇਹ ਗ੍ਰਿਫਤਾਰ ਹੋ ਕੇ ਪਟਿਆਲਾ ਅਤੇ ਸੰਗਰੂਰ ਜੇਲ ਵਿੱਚ ਰਹਿ ਚੁੱਕੇ ਹਨ।

ਦੋਸੀਆਨ ਦੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋਹ ਦੇ ਮੈਂਬਰਾਂ ਵੱਲੋ ਸਮਾਣਾ, ਪਾਤੜਾਂ ਅਤੇ ਪਟਿਆਲਾ ਦੇ

ਏਰੀਆ ਵਿੱਚ ਰਾਤ ਸਮੇ ਦੁਕਾਨਾਂ ਦਾ ਤਾਲਾ ਤੋੜ ਕੇ ਸਮਾਨ ਚੋਰੀ, ਮੋਟਰਸਾਇਕਲ ਚੋਰੀ ਅਤੇ ਸਨੈਚਿੰਗ ਵਰਗੀਆਂ ਕਾਫੀ ਵਾਰਦਾਤਾਂ

ਨੂੰ ਅੰਜਾਮ ਦਿੱਤਾ ਹੈ। ਇਹ ਦੋਸੀ ਸਮਾਣਾ ਸ਼ਹਿਰ ਦੇ ਲਾਗੇ ਪਿੰਡਾ ਵਿੱਚੋਂ ਮੋਟਰਾਂ ਦੀਆਂ ਕੇਬਲਾ ਆਦਿ ਵੀ ਚੋਰੀ ਕਰਦੇ ਸਨ।

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਿਰੋਹ ਦੇ ਮੈਬਰਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹਨਾ ਨੂੰ

ਅੱਜ ਮਿਤੀ 24.08.2024 ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੁੰਘਾਈ ਨਾਲ ਤਫਤੀਸ ਕੀਤੀ

ਜਾਵੇਗੀ