ਹਾਦਸਾਗ੍ਰਸਤ ਹੋਈਆਂ ਬਸਾਂ ਵਿਚ ਸਵਾਰ 37 ਲੋਕਾਂ ਦੀ ਮੌਤ ਦੇ ਕਈ ਫੱਟੜ

ਦੁਆਰਾ: Punjab Bani ਪ੍ਰਕਾਸ਼ਿਤ :Sunday, 25 August, 2024, 07:05 PM

ਹਾਦਸਾਗ੍ਰਸਤ ਹੋਈਆਂ ਬਸਾਂ ਵਿਚ ਸਵਾਰ 37 ਲੋਕਾਂ ਦੀ ਮੌਤ ਦੇ ਕਈ ਫੱਟੜ
ਪਾਕਿਸਤਾਨ : ਪਾਕਿਸਤਾਨ ਵਿਖੇ ਦੋ ਵੱਖ-ਵੱਖ ਬੱਸ ਹਾਦਸਿਆਂ ਵਿੱਚ 11 ਸ਼ਰਧਾਲੂਆਂ ਸਮੇਤ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਹੋਰ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਯਾਤਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਬੱਸ ਵਿੱਚ ਕਰੀਬ 35 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਲੈ ਕੇ ਬੱਸ ਹਵੇਲੀ ਕਹੂਟਾ ਤੋਂ ਰਾਵਲਪਿੰਡੀ ਜਾ ਰਹੀ ਸੀ। ਫਿਰ ਪਾਨਾ ਪੁਲ ਨੇੜੇ ਇਹ ਵੱਡਾ ਹਾਦਸਾ ਵਾਪਰਿਆ ਅਤੇ ਇਸ ਵਿੱਚ 35 ਵਿੱਚੋਂ 26 ਲੋਕਾਂ ਦੀ ਮੌਤ ਹੋ ਗਈ।ਹਾਲਾਂਕਿ ਇਹ ਹਾਦਸਾ ਕਿਸ ਕਾਰਨ ਹੋਇਆ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਦਾ ਪਤਾ ਲਗਾਉਣਾ ਸੰਭਵ ਨਹੀਂ ਹੋ ਸਕਿਆ ਹੈ। ਕਹੂਟਾ ਰਾਵਲਪਿੰਡੀ ਜਿ਼ਲ੍ਹੇ ਦੀ ਇੱਕ ਤਹਿਸੀਲ ਹੈ ਅਤੇ ਸ਼ਹਿਰ ਤੋਂ ਇੱਕ ਘੰਟੇ ਦੀ ਦੂਰੀ `ਤੇ ਹੈ। ਫਿਲਹਾਲ ਸਥਾਨਕ ਵਾਸੀ ਬੱਸ `ਚੋਂ ਲਾਸ਼ਾਂ ਨੂੰ ਬਾਹਰ ਕੱਢ ਰਹੇ ਹਨ, ਜਦਕਿ ਪੁਲਸ ਅਤੇ ਬਚਾਅ ਟੀਮਾਂ ਘਟਨਾ ਵਾਲੀ ਥਾਂ `ਤੇ ਜਾ ਰਹੀਆਂ ਹਨ। ਸਾਧਨੋਤੀ ਦੇ ਡਿਪਟੀ ਕਮਿਸ਼ਨਰ ਉਮਰ ਫਾਰੂਕ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਬੱਚੇ, ਔਰਤਾਂ ਅਤੇ ਪੁਰਸ਼ ਸ਼ਾਮਲ ਹਨ, ਜੋ ਸਾਰੇ ਸਾਧਨੋਤੀ ਜ਼ਿਲ੍ਹੇ ਦੇ ਸਨ।