ਗਰਮ ਰੁੱਤ ਦੀਆਂ ਸਕੂਲ ਖੇਡਾਂ ਵਿੱਚ ਗਤਕਾ (ਮਾਰਸ਼ਲ ਆਰਟ) ਜਿਲਾ ਪੱਧਰੀ ਮੁਕਾਬਲੇ ਕਰਵਾਏ

ਦੁਆਰਾ: Punjab Bani ਪ੍ਰਕਾਸ਼ਿਤ :Sunday, 25 August, 2024, 04:31 PM

ਗਰਮ ਰੁੱਤ ਦੀਆਂ ਸਕੂਲ ਖੇਡਾਂ ਵਿੱਚ ਗਤਕਾ (ਮਾਰਸ਼ਲ ਆਰਟ) ਜਿਲਾ ਪੱਧਰੀ ਮੁਕਾਬਲੇ ਕਰਵਾਏ
– ਖਿਡਾਰੀਆਂ ਨੂੰ ਹੌਸਲਾ ਦੇਣ ਪਹੁੰਚੇ ਪਿ੍ਰੰਸੀਪਲ ਜਸਪਾਲ ਸਿੰਘ
ਪਟਿਆਲਾ, () : ਪਟਿਆਲਾ ਦੇ ਜ਼ਿਲ੍ਹਾ ਪੱਧਰੀ ਗਰਮ ਰੁੱਤ ਖੇਡ ਮੁਕਾਬਲੇ ਪਟਿਆਲਾ ਦੇ ਵੱਖ-ਵੱਖ ਸਥਾਨਾਂ ’ਤੇ ਕਰਵਾਏ ਜਾ ਰਹੇ ਹਨ, ਜਿਸ ਤਹਿਤ ਗੱਤਕਾ (ਮਾਰਸਲ) ਦੇ ਜਿਲ੍ਹਾ ਪੱਧਰੀ ਮੁਕਾਬਲੇ ਸਥਾਨਕ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਲਟੀਪਰਪਜ ਵਿਖੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਅੰਡਰ-14, 17, ਅਤੇ 19 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਚੱਲ ਰਹੇ ਹਨ, ਜਿਸਦੀ ਅਗਵਾਈ ਜਿਲਾ ਸਿੱਖਿਆ ਅਫਸਰ ਸੰਜੀਵ ਸ਼ਰਮਾ, ਉਪ-ਜਿਲਾ ਸਿੱਖਿਆ ਅਫਸਰ ਡਾਕਟਰ ਰਵਿੰਦਰ ਪਾਲ ਸਿੰਘ, ਕੋਆਰਡੀਨੇਟਰ ਦਲਜੀਤ ਸਿੰਘ, ਹਰਮਨਦੀਪ ਕੌਰ ਸੈਕਸ਼ਨ ਅਫਸਰ, ਸੀਨੀਅਰ ਮੀਤ ਪ੍ਰਧਾਨ ਅਮਰਦੀਪ ਸਿੰਘ ਬਾਠ, ਜਨਰਲ ਸਕੱਤਰ ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ ਡਾਟਾ ਐਂਟਰੀ ਓਪਰੇਟਰ ਸਪੋਰਟਸ ਸ਼ਾਖਾ ਦੇ ਸਹਿਯੋਗ ਨਾਲ ਖੇਡ ਮੁਕਾਬਲਾ ਚੱਲ ਰਿਹਾ ਹੈ । ਇਨਾਂ ਮੁਕਾਬਲਿਆਂ ਦੇ ਆਯੋਜਨ ਲਈ ਚਰਨਜੀਤ ਸਿੰਘ ਜਨਰਲ ਸਕੱਤਰ, ਜਸਵਿੰਦਰ ਸਿੰਘ ਘਨੌਰ, ਦਵਿੰਦਰ ਸਿੰਘ ਪਾਤੜਾਂ, ਅਮਨਿੰਦਰ ਸਿੰਘ ਬਾਬਾ ਪਟਿਆਲਾ-, 1, ਬਲਵਿੰਦਰ ਸਿੰਘ ਜੱਸਲ, ਸ਼ਸ਼ੀ ਮਾਨ ਪਟਿਆਲਾ-3, ਭਰਪੂਰ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਭਾਦਸੋਂ, ਬਲਜੀਤ ਸਿੰਘ ਨਾਭਾ, ਡਾਕਟਰ ਰਜਿੰਦਰ ਸਿੰਘ ਸੈਣੀ ਰਾਜਪੁਰਾ, ਤਰਸੇਮ ਸਿੰਘ ਭੁੰਨਰਹੇੜੀ ਅਤੇ ਵੱਖ ਵੱਖ ਸਕੂਲਾਂ ਦੇ ਸ਼ਰੀਰਕ ਸਿੱਖਿਆ ਦੇ ਅਧਿਆਪਕ ਹਾਜ਼ਰ ਸਨ।