ਜਥੇਦਾਰ ਟੌਹੜਾ ਦੀ 100 ਸਾਲਾ ਜਨਮ ਸਤਬਾਦੀ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਦਸਤਾਰ ਮੁਕਾਬਲੇ 28 ਅਗਸਤ ਨੂੰ -ਟੌਹੜਾ

ਜਥੇਦਾਰ ਟੌਹੜਾ ਦੀ 100 ਸਾਲਾ ਜਨਮ ਸਤਬਾਦੀ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਦਸਤਾਰ ਮੁਕਾਬਲੇ 28 ਅਗਸਤ ਨੂੰ -ਟੌਹੜਾ
ਨਾਭਾ 25 ਅਗਸਤ () : ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਅਤੇ ਟੌਹੜਾ ਕਬੱਡੀ ਕੱਪ ਦੇ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਦੀ ਕਰਵਾਈ ਦੌਰਾਨ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੋੌਹੜਾ ,ਸੁਰਿੰਦਰ ਸਿੰਘ ਟਿਵਾਣਾ ਪ੍ਰਧਾਨ,ਜਸਵੰਤ ਸਿੰਘ ਅਕੌਤ ਸਰਪ੍ਰਸਤ ,ਭਾਈ ਰਣਧੀਰ ਸਿੰਘ ਢੀਡਸਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 100 ਸਾਲਾ ਜਨਮ ਸਤਾਬਦੀ ਨੂੰ ਸਮਰਪਿਤ ਉਲੀਕੇ ਗਏ ਵੱਖ ਵੱਖ ਪ੍ਰੋਗਰਾਮਾ ਦੀ ਲੜੀ ਤਹਿਤ 28 ਅਗਸਤ ਦਿਨ ਬੁੱਧਵਾਰ ਨੂੰ ਗੁੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਦੁਮਾਲਾ ਅਤੇ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ ।ਉਨਾ ਦੱਸਿਆ ਕਿ ਇਹ ਮੁਕਾਬਲੇ ਟੌਹੜਾ ਕਬੱਡੀ ਕੱਪ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਵਲੋਂ ਸਾਂਝੇ ਤੌਰ ਕਰਵਾਏ ਜਾਣ ਵਾਲੇ ਇਨਾਂ ਮੁਕਾਬਲਿਆਂ ਵਿਚ ਲੜਕੀਆਂ ਦੇ ਦੁਮਾਲੇ ਮੁਕਾਬਲੇ ਓਪਨ ਕਰਵਾਏ ਜਾਣਗੇ ਜਿਸ ਵਿਚ ਫਸਟ ਨੂੰ 3100 ਸੌ,ਸੈਕਿੰਡ ਨੂੰ 2100 ਅਤੇ ਤੀਜੇ ਨੰਬਰ ਤੇ ਆਉਣ ਵਾਲੀ ਲੜਕੀ ਨੂੰ 1500 ਰੁਪਏ ਸਨਮਾਨ ਵਜੋ ਦਿੱਤੇ ਜਾਣਗੇ,ਇਸ ਦੌਰਾਨ ਲੜਕੀਆਂ ਦੇ ਦੁਮਾਲੇ ਮੁਕਾਬਲਿਆਂ ਵਿਚ 10 ਵਿਸ਼ੇਸ ਇਨਾਮ ਵੀ ਦਿੱਤੇ ਜਾਣਗੇ। ਲੜਕਿਆਂ ਦੇ ਤਿੰਨ ਗਰੁੱਪ ਪਹਿਲੀ ਕਲਾਸ ਤੋਂ ਲੈ ਕੇ ਪੰਜਵੀ ਕਲਾਸ ਤੱਕ,ਦੂਜਾ ਗਰੁੱਪ ਛੇਵੀਂ ਕਲਾਸ ਤੋਂ ਅੱਠਵੀ ਕਲਾਸ ਤੱਕ ,ਤੀਜਾ ਗਰੁੱਪ ਨੌਵੀ ਤੋਂ ਬਾਰਵੀ ਤੱਕ ਦੇ ਦਸਤਾਰ ਬੰਦੀ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ।ਉਨਾ ਦੱਸਿਆ ਕਿ ਇਨਾਂ ਮੁਕਾਬਲਿਆਂ ਵਿਚ ਜੇਤੂਆਂ ਨੂੰ ਹਜਾਰਾਂ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ,ਇਸਤੋ ਇਲਾਵਾ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਹਰ ਬੱਚੇ ਨੂੰ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ। ਉਨਾ ਦੱਸਿਆ ਕਿ ਮੁਕਾਬਲਿਆਂ ਦਾ ਸਮਾ ਸਵੇਰੇ 9 ਵਜੇਂ ਤੋਂ ਆਰੰਭ ਹੋਵੇਗਾ । ਇਸ ਮੌਕੇ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਿੱਖ ਵਿਰਸੇ ਨਾਲ ਜੋੜਨ ਲਈ ਵੱਧ ਤੋਂ ਵੱਧ ਬੱਚਿਆ ਨੂੰ ਇਨਾਂ ਸਮਾਗਮਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਨ ਕਿਉਕਿ ਦਸਮ ਪਾਤਸ਼ਾਹਿ ਵਲੋਂ ਬਖਸ਼ੀ ਹੋਈ ਸਰਦਾਰੀ ਹੈ ।ਜਿਥੇ ਅਸੀ ਬੱਚਿਆਂ ਨੂੰ ਇਨਾਂ ਸਮਾਗਮਾਂ ਵਿਚ ਸ਼ਮੂਲੀਅਤ ਕਰਵਾ ਕੇ ਬੱਚਿਆਂ ਨੂੰ ਸਿੱਖੀ ਨਾਲ ਜੋੜਾਗੇ ਉਥੇ ਦਰਵੇਸ਼ ਆਗੂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਾਂਗੇ ।ਇਸ ਮੌਕੇ ਮਲਕੀਤ ਸਿੰਘ ਵਜੀਦੜੀ , ਸੀਨੀਅਰ ਮੀਤ ਪ੍ਰਧਾਨ ਵਰਿੰਦਰ ਪਾਲ ਸਿੰਘ,ਜਰਨਲ ਸਕੱਤਰ ਜਗਤਾਰ ਸਿੰਘ,ਬਬਲੀ ਨਾਭਾ ,ਮਾਸਟਰ ਸੁਖਜਿੰਦਰ ਸਿੰਘ ਟੋਹੜਾ,ਜਥੇਦਾਰ ਹਰਮੇਲ ਸਿੰਘ ਗੋਬਿੰਦਪੁਰਾ,ਜਥੇਦਾਰ ਜੋਗਿੰਦਰ ਸਿੰਘ ਲੌਟ,ਭਗਵੰਤ ਸਿੰਘ ਰੈਸਲ,ਲਖਵਿੰਦਰ ਸਿੰਘ ਖੱਟੜਾ,ਮਹਿੰਗਾ ਸਿੰਘ ਭੜੀ,ਕਰਨੈਲ ਸਿੰਘ ਮਟੋਰੜਾ,ਅਮਰਜੀਤ ਸਿੰਂਘ ਪ੍ਰਧਾਨ ,ਚਰਨਜੀਤ ਸਿੰਘ ਰਿੰਪੀ,ਗੁਰਜੀਤ ਸਿੰਘ ਭਾਦਸੋ,ਰਾਜਾ ਭਾਦਸੋਂ, ਮਾਸਟਰ ਰਾਮ ਸਰੂਪ,ਜਗਤਾਰ ਸਿੰਘ ਮਾਜਰੀ ਅਕਾਲੀਆਂ,ਗੁਰਸਿਮਰਨ ਸਿੰਘ ਬੈਦਵਾਨ ਆਦਿ ਹਾਜਰ ਸਨ ।
