ਅੱਠ ਮਹੀਨਿਆਂ ਤੋਂ ਦੋਹਾ ਦੇ ਅਲਵਾਕਰ ਪੁਲਸ ਸਟੇਸ਼ਨ ਵਿਚ ਕੈਦ ਕਰਕੇ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਵੇ ਸਰੂਪ ਭਾਰਤ ਭੇਜੇ ਜਾਣ : ਸਾਂਸਦ ਡਾ. ਵਿਕਰਮਜੀਤ ਸਿੰਘ ਸਾਹਨੀ

ਅੱਠ ਮਹੀਨਿਆਂ ਤੋਂ ਦੋਹਾ ਦੇ ਅਲਵਾਕਰ ਪੁਲਸ ਸਟੇਸ਼ਨ ਵਿਚ ਕੈਦ ਕਰਕੇ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਵੇ ਸਰੂਪ ਭਾਰਤ ਭੇਜੇ ਜਾਣ : ਸਾਂਸਦ ਡਾ. ਵਿਕਰਮਜੀਤ ਸਿੰਘ ਸਾਹਨੀ
ਦਿੱਲੀ : ਕਤਰ ਪੁਲਸ ਵਲੋਂ ਦੋਹਾ ਦੇ ਅਲਾਵਕਰ ਦੇ ਪੁਲਸ ਥਾਣੇ ਵਿਚ ਜੋ ਦੋ ਸਰੂਪਾਂ ਨੂੰ ਪਿਛਲੇ 8 ਮਹੀਲਿਆਂ ਤੋਂ ਕੈਦ ਕਰਕੇ ਰਖਿਆ ਗਿਆ ਹੈ ਨੂੰ ਰਿਹਾਅ ਕਰਕੇ ਭਾਰਤ ਭੇਜਣ ਦੀ ਅਪੀਲ ਕਰਦਿਆਂ ਸਾਂਸਦ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਨੇ ਕਿਹਾ ਕਿ ਉਹਨਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਕੋਲ ਇਹ ਮੁੱਦਾ ਚੁੱਕਾ ਹੈ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਸਤਿਕਾਰ ਸਹਿਤ ਤੁਰੰਤ ਭਾਰਤ ਲਿਆਂਦਾ ਜਾ ਸਕੇ। ਉਹਨਾਂ ਕਿਹਾ ਕਿ ਇਸ ਤਰ੍ਹਾਂ ਕਤਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਹੈ। ਐਮ. ਪੀ. ਸਾਹਨੀ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭਾਰਤ ਲਿਆਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਪਰ ਕੋਈ ਸਫ਼ਲਤਾ ਨਹੀਂ ਮਿਲੀ। ਡਾ. ਸਾਹਨੀ ਨੇ ਇਸ ਮੁੱਦੇ ਨੂੰ ਹੱਲ ਕਰਨ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਨੂੰ ਉਨ੍ਹਾਂ ਦੇ ਸਹੀ ਸਥਾਨ ’ਤੇ ਜਲਦ ਤੋਂ ਜਲਦ ਲਿਆਉਣ ਦੀ ਬੇਨਤੀ ਕੀਤੀ ਹੈ । ਦੱਸਣਯੋਗ ਹੈ ਕਿ ਕਤਲ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਸਰੂਪਾਂ ਨੂੰ ਹਿਰਾਸਤ ਵਿੱਚ ਲੈ ਕੇ ਅਲਵਾਕਰ ਪੁਲਿਸ ਸਟੇਸ਼ਨ ਵਿੱਚ ਰੱਖਿਆ ਹੋਇਆ ਹੈ, ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਹੈ ਤੇ ਪਵਿੱਤਰ ਸਰੂਪਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
