ਬਟਾਲਾ ਦੇ ਪਿੰਡ ਚੈਨੇਵਾਲ ਦੇ ਵਸਨੀਕ ਮੇਜਰ ਮਸੀਹ ਦੀਹੋਈ ਸਾਉਦੀ ਅਰਬ ਵਿਚ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Friday, 23 August, 2024, 05:52 PM

ਬਟਾਲਾ ਦੇ ਪਿੰਡ ਚੈਨੇਵਾਲ ਦੇ ਵਸਨੀਕ ਮੇਜਰ ਮਸੀਹ ਦੀਹੋਈ ਸਾਉਦੀ ਅਰਬ ਵਿਚ ਮੌਤ
ਬਟਾਲਾ : ਪੰਜਾਬ ਦੇ ਸ਼ਹਿਰ ਬਟਾਲਾ ਨਜਦੀਕੀ ਦੇ ਪਿੰਡ ਚੈਨੇਵਾਲ ਦੇ ਰਹਿਣ ਵਾਲੇ ਮੇਜਰ ਮਸੀਹ 35 ਸਾਲ ਦੀ ਸਾਉਦੀ ਅਰਬ ਵਿਚ ਮੌਤ ਹੋ ਗਈ। ਮੇਜਰ ਮਸੀਹ ਪਿਛਲੇ ਕਰੀਬ 5 ਸਾਲ ਤੋ ਵਿਦੇਸ਼ ਸਾਉਦੀ ਅਰਬ ਚ ਕੰਮ ਕਰਦਾ ਸੀ ਅਤੇ ਉਥੇ ਟਰਾਲਾ ਡਰਾਈਵਰ ਸੀ ਅਤੇ ਬੀਤੇ ਦਿਨੀਂ ਉਸਦੀ ਸੜਕ ਹਾਦਸੇ ਚ ਮੌਤ ਹੋ ਗਈ । ਪਰਿਵਾਰ ਵਚ ਪਿੱਛੇ ਪਤਨੀ ਅਤੇ ਸਾਢੇ ਪੰਜ ਸਾਲ ਦੀ ਬੇਟੀ ਹੈ ਅਤੇ ਮ੍ਰਿਤਕ ਦਾ ਛੋਟਾ ਭਰਾ ਵੀ ਸਾਉਦੀ ਅਰਬ ਵਿਚ ਕਿਸੇ ਕੰਪਨੀ ਵਿਚ ਕੰਮ ਕਰਦਾ ਹੈ ਅਤੇ ਉਹ ਕਰੀਬ 5 ਸਾਲ ਪਹਿਲਾਂ ਹੀ ਵਿਦੇਸ਼ ਗਿਆ ਹੈ । ਪਰਿਵਾਰ ਮ੍ਰਿਤਕ ਦੇਹ ਭਾਰਤ ਭੇਜਣ ਲਈ ਅਪੀਲ ਕਰ ਰਿਹਾ ਹੈ। ਉਥੇ ਹੀ ਪਰਿਵਾਰ ਨੇ ਦਸਿਆ ਕਿ ਉਸਨੇ ਆਪਣੀ ਕਮਾਈ ਨਾਲ ਨਵਾਂ ਘਰ ਬਣਾਇਆ ਸੀ ਪਰ ਉਸਨੂੰ ਨਵਾਂ ਘਰ ਦੇਖਣਾ ਨਸੀਬ ਨਹੀਂ ਹੋਇਆ। ਨਵੰਬਰ ਮਹੀਨੇ ਵਿੱਚ ਉਸਨੇ ਛੁੱਟੀ ਲੈਕੇ ਘਰ ਆਉਣ ਸੀ ਲੇਕਿਨ ਉਸਦੇ ਆਉਣ ਤੋਂ ਪਹਿਲਾਂ ਹੀ ਉਸਦੀ ਮੌਤ ਦੀ ਖਬਰ ਆ ਗਈ ।