ਜੇਲ੍ਹ ਤੋਂ ਅਜਾਦ ਹੋਏ ਨਵਜੋਤ ਸਿੱਧੂ - 5:55 ਮਿੰਟ 'ਤੇ ਆਏ ਬਾਹਰ - ਹਜਾਰਾਂ ਲੋਕਾਂ ਨੇ ਕੀਤਾ ਸਵਾਗਤ

ਦੁਆਰਾ: News ਪ੍ਰਕਾਸ਼ਿਤ :Saturday, 01 April, 2023, 09:16 PM

ਮੋਦੀ ਦੇਸ਼ ਦੇ ਸੂਬੇ ਅੰਦਰ ਬਣੀਆਂ ਘੱਟ ਗਿਣਤੀ ਸਰਕਾਰਾਂ ਨੂੰ ਤੋੜ ਕੇ ਗਵਰਨਰ ਰਾਜ ਲਗਾਉਣ ਦੀ ਤਿਆਰੀ ਵਿੱਚ
– ਮੋਦੀ, ਸੀ.ਐਮ. ਮਾਨ ਅਤੇ ਕੇਜਰੀਵਾਲ ‘ਤੇ ਜਮਕੇ ਬਰਸੇ
– ਇਨਸਾਫ ਕਰਨ ਵਾਲੀਆਂ ਸੰਸਥਾਵਾਂ ਹੋਈਆਂ ਗੁਲਾਮ
– ਦੇਸ਼ ਨੂੰ ਸਿਰਫ਼ 5 ਪੂੰਜੀਪਤੀ ਚਲਾ ਰਹੇ ਹਨ

ਪਟਿਆਲਾ, 1 ਅਪ੍ਰੈਲ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਖਿਰ ਅੱਜ ਜੇਲ੍ਹ ਤੋਂ ਅਜਾਦ ਹੋ ਗਏ ਹਨ। ਇਸਤੋਂ ਪਹਿਲਾਂ 26 ਜਨਵਰੀ ਨੂੰ ਵੀ ਉਨ੍ਹਾਂ ਦੀ ਰਿਹਾਈ ਦੀਆਂ ਖਬਰਾਂ ਆਈਆਂ ਸਨ ਪਰ ਉਹ ਸਿਰੇ ਨਾ ਚੜ੍ਹ ਸਕੀਆਂ ਤੇ ਆਖਿਰ ਅੱਜ ਆਪਣੀ ਪੂਰੀ ਸਜਾ ਭੁਗਤ ਕੇ ਨਵਜੋਤ ਸਿੰਘ ਸਿੱਧੂ 5:55 ਮਿੰਟ ‘ਤੇ ਪਟਿਆਲਾ ਜੇਲ ਤੋਂ ਬਾਹਰ ਆਏ, ਜਿਥੇ ਹਜਾਰਾਂ ਲੋਕਾਂ ਨੇ ਉਨ੍ਹਾਂ ਦਾ ਜਬਰਦਸਤ ਸਵਾਗਤ ਕੀਤਾ।
ਸਵੇਰ ਤੋਂ ਹੀ ਜੇਲ ਦੇ ਬਾਹਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਰੋਡ ਪੂਰੀ ਤਰ੍ਹਾਂ ਵਰਕਰਾਂ ਤੇ ਨੇਤਾਵਾਂ ਨਾਲ ਭਰੀ ਪਈ ਸੀ। ਪਹਿਲਾਂ ਸਵੇਰੇ 11 ਵਜੇ ਫਿਰ 1 ਵਜੇ, ਫਿਰ 2 ਵਜੇ, ਫਿਰ 4 ਵਜੇ ਰਿਹਾ ਹੋਣ ਦੀ ਖਬਰ ਆਉਂਦੀ ਰਹੀ ਪਰ ਆਖਿਰ ਸ਼ਾਮ ਨੂੰ 5:55 ਮਿੰਟ ‘ਤੇ ਨਵਜੋਤ ਸਿੰਘ ਸਿੱਧੂ ਨੂੰ ਜੇਲ ਤੋਂ ਬਾਹਰ ਭੇਜਿਆ ਗਿਆ। ਉਨ੍ਹਾਂ ਨੂੰ ਜੇਲ ਦੇ ਅੰਦਰ ਲੈਣ ਉਨ੍ਹਾਂ ਦਾ ਪੁੱਤਰ ਅਤੇ ਵਕੀਲਾਂ ਦੀ ਟੀਮ ਗਈ ਸੀ। ਜੇਲ ਅੰਦਰ ਸਿੱਧੂ ਲਗਭਗ 11 ਮਹੀਨੇ 12 ਦਿਨ ਰਹੇ ਹਨ।
ਬਾਹਰ ਆਉਂਦਿਆਂ ਹੀ ਨਵਜੋਤ ਸਿੰਘ ਸਿੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੂਰੇ ਇੱਕ ਸਾਲ ਤੋਂ ਇੱਕਠੀ ਹੋਈ ਭੜਾਸ ਭਾਜਪਾ ਸਰਕਾਰ, ਪ੍ਰਧਾਨ ਮੰਤਰੀ ਮੋਦੀ, ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਖਿਲਾਫ ਕੱਢੀ। ਸਿੱਧੂ ਨੇ ਆਖਿਆ ਕਿ ਮੋਦੀ ਅਤੇ ਭਾਜਪਾ ਦੇਸ਼ ਅੰਦਰ ਵੱਖ ਵੱਖ ਥਾਂਵਾਂ ਵਿੱਚਬਣੀਆਂ ਘੱਟ ਗਿਣਤੀ ਸਰਕਾਰਾਂ ਨੂੰ ਤੋੜ ਕੇ ਗਵਰਨਰ ਰਾਜ ਲਗਾਉਣ ਲਈ ਫਿਰਦਾ ਹੈ ਤੇ ਇਸੇ ‘ਤੇ ਚਲਦਿਆਂ ਉਹ ਸੂਬਿਆਂ ਦਾ ਘੰਟ ਗਿਣਤੀ ਸਰਕਾਰਾਂ ਵਾਲੇ ਸੂਬਿਆਂ ਦਾ ਮਾਹੌਲ ਖਰਾਬ ਕਰ ਰਿਹਾ ਹੈ। ਭਾਜਪਾ ਦੇ ਇਸ਼ਾਰੇ ‘ਤੇ ਹੀ ਏਜੰਸੀਆਂ ਸੂਬਿਆਂ ਦਾ ਮਾਹੌਲ ਖਰਾਬ ਕਰਨ ‘ਤੇ ਉਤਾਰੂ ਹੋਈਪਈਆਂ ਹਨ। ਉਨ੍ਹਾਂ ਆਖਿਆ ਕਿ ਸਿਰਫ਼ ਪੰਜ ਪੂੰਜੀਪਤੀਆਂ ਦਾ ਹੱਥ ਠੋਕਾ ਬਣ ਚੁੱਕੀ ਹੈ ਕੇਂਦਰ ਦੀ ਭਾਜਪਾ ਸਰਕਾਰ। ਉਨ੍ਹਾਂ ਕਿਹਾ ਕਿ ਸਿਰਫ਼ ਪੰਜ ਪੂੰਜੀਪਤੀ ਦੇਸ਼ ਨੂੰ ਚਲਾ ਰਹੇ ਹਨ ਤੇ ਦੇਸ਼ ਦੀ ਨਿਆਪਾਲਿਕਾ, ਦੇਸ਼ ਦਾ ਇਲੈਕਸ਼ਨ ਕਮਿਸ਼ਨ ਤੇ ਇਨਸਾਫ ਕਰਨ ਵਾਲੀਆਂ ਸੰਸਥਾਵਾਂ ਮੋਦੀ ਦੀਆਂ ਗੁਲਾਮ ਬਣ ਚੁੱਕੀਆਂ ਹਨ।

– ਤਾਨਾਸ਼ਾਹ ਹੈ ਭਾਜਪਾ, ਰਾਹੁਲ ਦੀ ਦਹਾੜ ਨੂੰ ਦਬਾਉਣ ਲੱਗੀ
ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਭਾਜਪਾ ਪੂਰੀ ਤਰ੍ਹਾਂ ਤਾਨਾਸ਼ਾਹ ਹੈ, ਜਿਸਨੇ ਰਾਹੁਲ ਗਾਂਧੀ ਦੀ ਦਹਾੜ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਰਾਹੁਲ ਗਾਂਧੀ ਸਾਰੇ ਸੰਸਾਰ ਵਿੱਚ ਹਰਮਨ ਪਿਆਰੇ ਹਨ। ਨਵਜੋਤ ਸਿੰਘ ਸਿੱਧੂ ਨੇ ਡਟਕੇ ਰਾਹੁਲ ਗਾਂਧੀ ਦੇ ਹੱਕ ਵਿੱਚ ਬੋਲਿਆ। ਉਨ੍ਹਾਂ ਆਖਿਆ ਕਿ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨਾ, ਬੰਗਲਾ ਖਾਲੀ ਕਰਵਾਉਣ ਦੀ ਕੋਸ਼ਿਸ਼ ਕਰਨਾ, ਰਾਹੁਲ ਗਾਂਧਂ ਦੀ ਅਵਾਜ ਨੂੰ ਦਬਾਉਣ ਦੀ ਕੋਸ਼ਿਸ਼ ਕਰਨਾ ਇਹ ਸਭ ਭਾਜਪਾ ਦੀ ਬੌਖਲਾਹਟ ਦਾ ਨਤੀਜਾ ਹਨ। ਉਨ੍ਹਾਂ ਆਖਿਆ ਕਿ ਭਾਜਪਾ ਸੱਚ ਦੀ ਅਵਾਜ ਨੂੰ ਨਹੀਂ ਦਬਾ ਸਕਦੀ।

– 20 ਮਹਿਕਮੇ ਦੱਬੀ ਬੈਠਾ ਹੈ ਭਗਵੰਤ ਮਾਨ : ਕਿਸ ਤਰ੍ਹਾਂ ਚਲੇਗਾ ਪੰਜਾਬ
– ਦੱਸੇ ਭਗਵੰਤ ਮਾਨ ਕਿ ਐਕਸਾਈਜ ਅਤੇ ਰੇਤੇ ਤੋਂ ਕਿਉਂ ਨਹੀਂ ਇੱਕਠੇ ਹੋਏ 50 ਹਜਾਰ ਕਰੋੜ
ਨਵਜੋਤ ਸਿੰਘ ਸਿੰਧੂ ਇਸ ਮੋਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵੀ ਜਮਕੇ ਬਰਸੇ । ਉਨ੍ਹਾਂ ਆਖਿਆ ਕਿ 20 ਮਹਿਕਮੇ ਦਬ ਕੇ ਬੈਠੇ ਭਗਵੰਤ ਮਾਨ ਤੋਂ ਕਿਸੇ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਆਖਿਆ ਕਿ 50 ਹਜਾਰ ਕਰੋੜ ਰੁਪਏ ਰੇਤੇ ਤੇ ਐਕਸਾਈਜ ਵਿੱਚੋਂ ਇੱਕਠੇ ਕਰਨ ਵਾਲਾ ਭਗਵੰਤ ਮਾਨ ਤੇ ਕੇਜਰੀਵਾਲ ਦਸਣ ਕਿ ਆਖਿਰ ਕਿਉਂ ਹੁਣ ਤੱਕ ਰੇਤੇ ਅਤੇ ਐਕਸਾਇਜ ਤੋਂ 50 ਹਜਾਰ ਕਰੋੜ ਨਹੀਂ ਆਏ। ਉਨ੍ਹਾਂ ਆਖਿਆ ਕਿ ਕਾਂਗਰਸ ਰਾਜ ਸਮੇਂ ਰੇਤੇ ਦੀ ਟਰਾਲੀ 3700 ਰੁਪਏ ਦੀ ਸੀ ਤੇ ਅੱਜ 12 ਹਜਾਰ ਦੀ ਹੈ। ਲੋਕਾਂ ਦਾ ਮਹਿੰਗਾਈ ਕਾਰਨ ਜੀਨਾ ਦੁਭਰ ਹੋ ਗਿਆ ਹੈ। ਉਨ੍ਹਾ ਆਖਿਆ ਕਿ ਪੰਜਾਬ ਨੂੰ ਚੁਟਕਲੇ ਬਾਜ ਮੁੱਖ ਮੰਤਰੀ ਮਿਲਿਆ ਹੈ, ਜਿਸਨੇ ਸੂਬੇ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਪਹਿਲੇ ਸਾਲ ਹੀ 30 ਹਜਾਰ ਕਰੋੜ ਦੇ ਕਰੀਬ ਕਰਜਾ ਲੈ ਲਿਆ ਹੈ। ਉਨ੍ਹਾਂ ਆਖਿਆ ਕਿ ਅੱਜ ਪੰਜਾਬ ਗੁਲਾਮੀ ਵੱਲ ਵਧ ਰਿਹਾ ਹੈ ਤੇ ਸਰਕਾਰ ਪੂਰੀ ਤਰ੍ਹਾਂ ਨਾਕਾਮ ਹੈ।