ਥਾਣਾ ਕੋਤਵਾਲੀ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਲੜਕੀ ਨੂੰ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਲਿਜਾਉਣ ਤੇ ਕੇਸ ਦਰਜ

ਥਾਣਾ ਕੋਤਵਾਲੀ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਲੜਕੀ ਨੂੰ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਲਿਜਾਉਣ ਤੇ ਕੇਸ ਦਰਜ
ਪਟਿਆਲਾ, 24 ਅਗਸਤ () : ਥਾਣਾ ਕੋਤਵਾਲੀ ਪਟਿਆਲਾ ਦੀ ਪੁਲਸ ਨੇ ਸਿ਼ਕਾਇਤਕਰਤਾ ਪ੍ਰੇਮੀ ਪੁੱਤਰ ਦੇਵਰਾਜ ਵਾਸੀ ਕ੍ਰਿਸ਼ਨਾ ਕਾਲਨੀ ਰੋੜੀ ਕੁੱਟ ਲੱਕੜ ਮੰਡੀ ਪਟਿਆਲਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 137 (2), 96 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਹੁਲ ਕੁਮਾਰ ਪੁੱਤਰ ਬਿੱਟੂ ਵਾਸੀ ਗਾਂਧੀ ਨਗਰ ਨੇੜੇ ਜਨਤਾ ਸਕੂਲ ਕਰੂਕਸੇ਼ਤਰ ਹਰਿਆਣਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਪ੍ਰੇਮੀ ਨੇ ਦੱਸਿਆ ਕਿ 19 ਅਗਸਤ ਨੂੰ ਉਹ ਆਪਣੀ ਰਿਸ਼ਤੇਦਾਰੀ ਵਿੱਚ ਚਲਾ ਗਿਆ ਅਤੇ ਉਸਦੀ ਲੜਕੀ ਅੰਜਲੀ ਉਮਰ 16 ਸਾਲ ਜੋ ਕਿ ਘਰ ਵਿੱਚ ਉਸਦੀ ਮਾਤਾ ਕੋਲ ਸੀ ਨੇ 20 ਅਗਸਤ ਨੂੰ ਘਰ ਆ ਕੇ ਦੇਖਿਆ ਤਾਂ ਉਸਦੀ ਲੜਕੀ ਗਾਇਬ ਸੀ, ਜਿਸਦੀ ਜਦੋਂ ਭਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਵਿਅਕਤੀ ਰਾਹੁਲ ਉਸ ਦੀ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ। ਪੁਲਸ ਮੁਤਾਬਕ ਰਾਹੁਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
