ਮਸ਼ਹੂਰ ਅਦਾਕਾਰਾ ਪਾਇਲ ਮੁਖਰਜੀ ਤੇ ਹੋਇਆ ਬਾਈਕ ਸਵਾਰਾਂ ਵਲੋਂ ਹਮਲਾ

ਦੁਆਰਾ: Punjab Bani ਪ੍ਰਕਾਸ਼ਿਤ :Saturday, 24 August, 2024, 12:18 PM

ਮਸ਼ਹੂਰ ਅਦਾਕਾਰਾ ਪਾਇਲ ਮੁਖਰਜੀ ਤੇ ਹੋਇਆ ਬਾਈਕ ਸਵਾਰਾਂ ਵਲੋਂ ਹਮਲਾ
ਕੋਲਕਾਤਾ : ਮਸ਼ਹੂਰ ਅਦਾਕਾਰਾ ਪਾਇਲ ਮੁਖਰਜੀ ਤੇ ਬਾਈਕ ਸਵਾਰਾਂ ਨੇ ਹਮਲਾ ਕਰਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਉਕਤ ਘਟਨਾਕ੍ਰਮ ਸਬੰਧੀ ਪਾਇਲ ਮੁਖਰਜੀ ਨੇ ਦੱਸਿਆ ਕਿ ਉਕਤ ਹਾਦਸਾ ਭੀੜ-ਭੜੱਕੇ ਵਾਲੇ ਇਲਾਕੇ `ਚੋਂ ਲੰਘਦੇ ਸਮੇਂ ਵਾਪਰਿਆ ਤੇ ਬਾਈਕ ਸਵਾਰਾਂ ਨੇ ਉਸਨੂੰ ਜਦੋਂ ਕਾਰ ਵਿਚੋਂ ਉਤਰਨ ਲਈ ਕਿਹਾ ਤੇ ਉਹ ਨਾ ਉਤਰੀ ਤੇ ਅਖੀਰ ਉਨ੍ਹਾਂ ਕਾਰ ਦਾ ਸ਼ੀਸ਼ਾ ਹੀ ਤੋੜ ਦਿੱਤਾ।