ਥਾਣਾ ਸਦਰ ਸਮਾਣਾ ਪੁਲਸ ਨੇ ਕੀਤਾ 4 ਵਿਅਕਤੀਆਂ ਵਿਰੁੱਧ ਗਾਲਾਂ ਕੱਢਣ, ਹੱਥੋਪਾਈ ਕਰਨ ਅਤੇ ਵਰਦੀ ਫਾੜਨ ਆਦਿ ਦੋਸ਼ਾਂ ਹੇਠ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Wednesday, 21 August, 2024, 12:34 PM

ਥਾਣਾ ਸਦਰ ਸਮਾਣਾ ਪੁਲਸ ਨੇ ਕੀਤਾ 4 ਵਿਅਕਤੀਆਂ ਵਿਰੁੱਧ ਗਾਲਾਂ ਕੱਢਣ, ਹੱਥੋਪਾਈ ਕਰਨ ਅਤੇ ਵਰਦੀ ਫਾੜਨ ਆਦਿ ਦੋਸ਼ਾਂ ਹੇਠ ਕੇਸ ਦਰਜ
ਸਮਾਣਾ, 21 ਅਗਸਤ () : ਥਾਣਾ ਸਦਰ ਸਮਾਣਾ ਦੀ ਪੁਲਸ ਨੇ ਸਿ਼ਕਾਇਤਕਰਤਾ ਜਾਨਪਾਲ ਸਿੰਘ ਪੁੱਤਰ ਗਹਿਲ ਸਿੰਘ ਵਾਸੀ ਪਿੰਡ ਮਕੋੜ ਸਾਹਿਬ ਜਿਲਾ ਸੰਗਰੂਰ ਦੀ ਸਿ਼ਕਾਇਤ ਦੇ ਆਧਾਰ ਤੇ ਚਾਰ ਵਿਅਕਤੀਆਂ ਵਿਰੁੱਧ ਧਾਰਾ 221, 132, 3 (5), 351 (1,3), ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੋਗਾ ਸਿੰਘ ਪੁੱਤਰ ਚੰਨਾ ਸਿੰਘ, ਬੇਅੰਤ ਸਿੰਘ ਪੁੱਤਰ ਚੰਨਾ ਸਿੰਘ ਵਾਸੀਆਨ ਪਿੰਡ ਕਕਰਾਲਾ ਭਾਈਕਾ ਥਾਣਾ ਸਦਰ ਸਮਾਣਾ ਅਤੇ ਦੋ ਤਿੰਨ ਅਣਪਛਾਤੇ ਵਿਅਕਤੀ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਇਤਕਰਤਾ ਜਾਨਪਾਲ ਸਿੰਘ ਨੇ ਦੱਸਿਆ ਕਿ 19 ਅਗਸਤ ਨੂੰ ਪਟਿਆਲਾ ਤੋ ਪਾਤੜਾਂ ਬੱਸ ਲੈ ਕੇ ਗਏ ਸੀ ਤੇ ਸ਼ਾਮ ਸਮੇਂ ਕਕਰਾਲਾ ਭਾਈਕਾ ਪਹੁੰਚੇ ਤਾਂ ਸਵਾਰੀ ਚੜਾਉਣ ਸਮੇ ਗੋਗਾ ਸਿੰਘ ਵਲੋਂ ਉਸ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਗਈ ਅਤੇ ਪੁੱਛਣ ਤੇ ਉਸ ਨਾਲ ਹੱਥੋਪਾਈ ਵੀ ਕੀਤੀ ਅਤੇ ਹੋਰਨਾਂ ਵਿਅਕਤੀਆਂ ਨੂੰ ਮੋਕਾ ਤੇ ਬੁਲਾ ਲਿਆ, ਜਿਹਨਾ ਵਲੋਂ ਵੀ ਉਸ ਨਾਲ ਹੱਥੋਪਾਈ ਕੀਤੀ, ਜਿਸ ਦੌਰਾਨ ਉਸ ਦੀ ਪੱਗ ਉਤਰ ਗਈ ਅਤੇ ਗੋਗਾ ਸਿੰਘ ਨੇ ਉਸ ਦੀ ਵਰਦੀ ਪਾੜ ਦਿੱਤੀ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।