ਥਾਣਾ ਅਨਾਜ ਮੰਡੀ ਪੁਲਸ ਨੇ ਕੀਤਾ 10 ਵਿਅਕਤੀਆਂ ਵਿਰੁੱਧ ਕੁੱਟਮਾਰ ਕਰਨ, ਜਾਨੋਂ ਮਾਰਨ ਤਹਿਤ ਕੇਸ ਦਰਜ

ਥਾਣਾ ਅਨਾਜ ਮੰਡੀ ਪੁਲਸ ਨੇ ਕੀਤਾ 10 ਵਿਅਕਤੀਆਂ ਵਿਰੁੱਧ ਕੁੱਟਮਾਰ ਕਰਨ, ਜਾਨੋਂ ਮਾਰਨ ਤਹਿਤ ਕੇਸ ਦਰਜ
ਪਟਿਆਲਾ, 21 ਅਗਸਤ () : ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਸ ਨੇ ਸਿ਼ਕਾਇਤਕਰਤਾ ਹਰਜਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਬਾਰਨ ਥਾਣਾ ਅਨਾਜ ਮੰਡੀ ਪਟਿਆਲਾ ਦੀ ਸਿ਼ਕਾਇਤ ਦੇ ਆਧਾਰ ਤੇ 10 ਵਿਅਕਤੀਆਂ ਵਿਰੁੱਧ ਧਾਰਾ 103 (1), 109, 191 (3), 190, 351 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪਰਵਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ, ਹਰਵਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ, ਗੁਰਪਾਲ ਸਿੰਘ ਪੁੱਤਰ ਹਰਦਿਆਲ ਸਿੰਘ, ਜਸਵਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ, ਰੋਹਿਤ ਪੁੱਤਰ ਲਾਭ ਸਿੰਘ, ਕੁਲਵਿੰਦਰ ਕੋਰ ਪੁੱਤਰੀ ਗੁਰਪਾਲ ਸਿੰਘ, ਅੰਜਲੀ ਪੁੱਤਰੀ ਗੁਰਪਾਲ ਸਿੰਘ ਵਾਸੀਆਨ ਪਿੰਡ ਬਾਰਨ ਅਤੇਪੰਜ ਛੇ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ 19 ਅਗਸਤ ਨੂੰ 10 ਵਜੇ ਜਦੋਂ ਉਸ ਦਾ 23, 24 ਸਾਲਾ ਲੜਕਾ ਵਿਕਰਮਜੀਤ ਸਿੰਘ ਘਰ ਦਾ ਦਰਵਾਜਾ ਬੰਦ ਕਰਨ ਲੱਗਾ ਤਾਂ ਬਾਹਰ ਖੜ੍ਹੇ ਉਪਰੋਕਤ ਵਿਅਕਤੀਆਂ ਨੇ ਉਸਨੂੰ ਗਲੀ ਵਿੱਚ ਹੀ ਘੜੀਸ ਲਿਆ ਅਤੇ ਉਸਦੀ ਕੁੱਟਮਾਰ ਕਰਨ ਲੱਗ ਪਏ। ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋ ਉਹ ਆਪਣੇ ਲੜਕੇ ਨੂੰ ਬਚਾਉਣ ਗਿਆ ਤਾ ਉਪਰੋਕਤ ਵਿਅਕਤੀਆਂ ਨੇ ਉਸਦੀ ਵੀ ਕੁੱਟਮਾਰ ਕੀਤੀ ਅਤੇ ਪਰਵਿੰਦਰ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੇ ਟਕੂਏ ਦੇ ਕਈ ਵਾਰ ਵਿਕਰਮਜੀਤ ਸਿੰਘ ਦੇ ਸਿਰ ਵਿੱਚ ਕੀਤੇ ਅਤੇ ਉਸ ਦੀ ਵੀ ਉਪਰੋਕਤ ਵਿਅਕਤੀਆਂ ਨੇ ਡਾਂਗਾ ਨਾਲ ਕੁੱਟਮਾਰ ਕੀਤੀ। ਸਿ਼ਕਾਇਤਕਰਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਦੀ ਤਾਂ ਮੋਕਾ ਤੇ ਹੀ ਮੋਤ ਹੋ ਗਈ ਜਦੋਂ ਕਿ ਉਹ ਖੁਦ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇਦਾਖਲ ਹੈ।
